ਜੇ. ਐੱਨ. ਯੂ. ’ਚ ਮੁੜ ਰੌਲਾ ਰੱਪਾ, ਹਫੜਾ-ਦਫੜੀ, ਹੋਸਟਲ ’ਚ ਹਿੰਸਾ, 25 ਵਿਦਿਆਰਥੀ ਜ਼ਖਮੀ

01/06/2020 1:35:25 AM

ਨਵੀਂ ਦਿੱਲੀ (ਇੰਟ.)-ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਇਕ ਵਾਰ ਫਿਰ ਰੌਲਾ-ਰੱਪਾ ਪੈ ਗਿਆ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਨੇ ਦਾਅਵਾ ਕੀਤਾ ਹੈ ਕਿ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੇ ਇਹ ਹਿੰਸਾ ਕਰਵਾਈ ਹੈ। ਇਸ ਹਿੰਸਾ ਦੌਰਾਨ ਜੇ. ਐੱਨ. ਯੂ. ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਆਂਸ਼ੀ ਘੋਸ਼ ਜ਼ਖਮੀ ਹੋ ਗਏ। ਜੇ. ਐੱਨ. ਯੂ. ਨੇ ਦਾਅਵਾ ਕੀਤਾ ਹੈ ਕਿ ਸਾਬਰਮਤੀ ਅਤੇ ਦੂਜੇ ਹੋਸਟਲਾਂ ’ਚ ਏ. ਬੀ. ਵੀ. ਪੀ. ਦੇ ਵਿਦਿਆਰਥੀਆਂ ਨੇ ਦਾਖਲ ਹੋ ਕੇ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ ਤੇ ਉਨ੍ਹਾਂ ਵਲੋਂ ਪਥਰਾਅ ਵੀ ਕੀਤਾ ਗਿਆ। ਤੋੜਭੰਨ ਕਰਨ ਵਾਲਿਆਂ ਨੇ ਆਪਣੇ ਚਿਹਰੇ ਲੁਕਾਏ ਹੋਏ ਸਨ। ਦੂਜੇ ਪਾਸੇ ਏ. ਬੀ. ਵੀ. ਪੀ. ਨੇ ਖੱਬੇਪੱਖੀ ਵਿਦਿਆਰਥੀਆਂ ’ਤੇ ਹਮਲੇ ਕਰਨ ਦਾ ਇਲਜ਼ਾਮ ਲਾਇਆ। ਜੇ.ਐਨ.ਯੂ. ਨੇ ਏ.ਬੀ.ਵੀ.ਪੀ. ਦੇ ਪ੍ਰਧਾਨ ਦੁਰਗੇਸ਼ ਕੁਮਾਰ ਨੇ ਕਿਹਾ ਕਿ ਜੇ.ਐਨ.ਯੂ. ਵਿਚ ਏ.ਬੀ.ਵੀ.ਪੀ. ਦੇ ਕਾਰਕੁੰਨਾਂ 'ਤੇ ਖੱਬੇ ਪੱਖੀ ਵਿਦਿਆਰਥੀ ਸੰਗਠਨਾਂ ਐਸ.ਐਫ.ਆਈ., ਆਇਸਾ ਅਤੇ ਡੀ.ਐਸ.ਐਫ. ਨਾਲ ਜੁੜੇ ਲੋਕਾਂ ਨੇ ਹਮਲਾ ਕੀਤਾ ਹੈ। ਇਸ ਹਮਲੇ ਵਿਚ ਏ.ਬੀ.ਵੀ.ਪੀ. ਨਾਲ ਜੁੜੇ ਤਕਰੀਬਨ 25 ਵਿਦਿਆਰਥੀਆਂ ਨੂੰ ਗੰਭੀਰ ਸੱਟਾਂ ਵੱਜੀਆਂ ਹਨ।
ਦੁਰਗੇਸ਼ ਨੇ ਦੋਸ਼ ਲਗਾਇਆ ਕਿ ਜੇ.ਐਨ.ਯੂ ਦੇ ਵੱਖ-ਵੱਖ ਹੋਸਟਲ ਵਿਚ ਏ.ਬੀ.ਵੀ.ਪੀ. ਨਾਲ ਜੁੜੇ ਵਿਦਿਆਰਥੀਆਂ 'ਤੇ ਹਮਲਾ ਕੀਤਾ ਗਿਆ ਹੈ ਅਤੇ ਹੋਸਟਲਾਂ ਦੀਆਂ ਖਿਡ਼ਕੀਆਂ ਦਰਵਾਜ਼ਿਆਂ ਨੂੰ ਖੱਬੇ ਪੱਖੀ ਵਿਦਿਆਰਥੀ ਸੰਗਠਨਾਂ ਨੇ ਬੁਰੀ ਤਰ੍ਹਾਂ ਨਾਲ ਤੋੜ ਦਿੱਤਾ ਹੈ। ਹਾਲਾਂਕਿ ਜੇ.ਐਨ.ਯੂ. ਨੇ ਦਾਅਵਾ ਕੀਤਾ ਕਿ ਸਾਬਰਮਤੀ ਅਤੇ ਹੋਰ ਹੋਸਟਲ ਵਿਚ ਏ.ਬੀ.ਵੀ.ਪੀ. ਨੇ ਦਾਖਲ ਹੋ ਕੇ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ। ਏ.ਬੀ.ਵੀ.ਪੀ. ਨੇ ਪਥਰਾਅ ਅਤੇ ਤੋੜਭੰਨ ਵੀ ਕੀਤੀ। ਹਾਲਾਂਕਿ ਤੋੜਭੰਨ ਕਰਨ ਵਾਲੇ ਲੋਕਾਂ ਨੇ ਨਕਾਬ ਪਹਿਨਿਆ ਹੋਇਆ ਸੀ।
ਹਮਲੇ ਵਿਚ ਆਇਸ਼ੀ ਘੋਸ਼ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਇਸ ਦੌਰਾਨ ਉਸ ਦੇ ਸਿਰ 'ਤੇ ਕਾਫੀ ਸੱਟ ਵੀ ਲੱਗੀ। ਉਥੇ ਹੀ ਹਮਲੇ ਤੋਂ ਬਾਅਦ ਆਇਸ਼ੀ ਘੋਸ਼ ਨੇ ਕਿਹਾ ਮੈਨੂੰ ਮਾਸਕ ਪਹਿਨੇ ਗੁੰਡਿਆਂ ਨੇ ਬੇਰਹਿਮੀ ਨਾਲ ਮਾਰਿਆ ਹੈ। ਮੇਰਾ ਖੂਨ ਵਹਿ ਰਿਹਾ ਹੈ। ਮੈਨੂੰ ਬੇਰਹਿਮੀ ਨਾਲ ਕੁੱਟਿਆ ਗਿਆ।
ਉਥੇ ਹੀ ਇਸ ਮਾਮਲੇ ਵਿਚ ਏ.ਬੀ.ਵੀ.ਪੀ. ਦਾ ਕਹਿਣਾ ਹੈ ਕਿ ਜੇ.ਐਨ.ਯੂ. ਵਿਚ ਅਖਿਲ ਭਾਰਤੀ ਵਿਦਿਆਰਥੀ ਕੌਂਸਲ ਨਾਲ ਜੁੜੇ ਵਿਦਿਆਰਥੀਆਂ 'ਤੇ ਖੱਬੇ ਪੱਖੀ ਵਿਦਿਆਰਥੀ ਸੰਗਠਨਾਂ ਐਸ.ਐਫ.ਆਈ., ਆਇਸਾ, ਡੀ.ਐਸ.ਐਫ. ਨਾਲ ਜੁੜੇ ਲੋਕਾਂ ਨੇ ਹਮਲਾ ਕੀਤਾ ਹੈ। ਇਸ ਹਮਲੇ ਵਿਚ ਤਕਰੀਬਨ 25 ਵਿਦਿਆਰਥੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। 


Sunny Mehra

Content Editor

Related News