ਜੰਮੂ-ਕਸ਼ਮੀਰ ਪੁਲਸ ਨੂੰ ਮਿਲੀ ਵੱਡੀ ਸਫਲਤਾ, ਦੋ ਅੱਤਵਾਦੀ ਕੀਤੇ ਗ੍ਰਿਫਤਾਰ (ਤਸਵੀਰਾਂ)

Friday, Sep 22, 2017 - 09:21 AM (IST)

ਬਨਿਹਾਲ— ਜੰਮੂ-ਕਸ਼ਮੀਰ ਦੀ ਪੁਲਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਸ ਨੇ ਬਨਿਹਾਲ 'ਚ ਉਨ੍ਹਾਂ ਦੋ ਅੱਤਵਾਦੀਆਂ ਨੂੰ ਫੜ ਲਿਆ ਹੈ, ਜੋ ਹਾਲ ਹੀ 'ਚ ਐੱਸ. ਐੱਸ. ਬੀ. ਜਵਾਨਾਂ 'ਤੇ ਕੀਤੇ ਗਏ ਹਮਲੇ ਅਤੇ ਰਾਈਫਲਾਂ ਖੋਹਣ ਦੇ ਜਿੰਮੇਵਾਰ ਹਨ। ਇਨ੍ਹਾਂ ਦੋਹਾਂ ਅੱਤਵਾਦੀਆਂ ਦੀ ਪਛਾਣ ਆਰਿਫ ਅਤੇ ਗਜ਼ਨਾਫਰ ਦੇ ਤੌਰ 'ਤੇ ਕੀਤੀ ਗਈ ਹੈ। ਪੁਲਸ ਵੱਲੋਂ ਇਨ੍ਹਾਂ ਦੋਹਾਂ ਅੱਤਵਾਦੀਆਂ ਕੋਲੋਂ ਹਥਿਆਰ ਵੀ ਫੜੇ ਗਏ ਹਨ। ਇਨ੍ਹਾਂ ਹਥਿਆਰਾਂ 'ਚ ਹਮਲੇ ਦੌਰਾਨ ਖੋਹ ਲਈ ਗਈ ਏ. ਕੇ. ਰਾਈਫਲ ਅਤੇ ਇਕ ਇਨਸਾੱਸ ਰਾਈਫਲ ਸਮੇਤ ਦੋ ਸਰਵਿਸ ਰਾਈਫਲਜ਼ ਬਰਾਮਦ ਕੀਤੀਆਂ ਗਈਆਂ ਹਨ।

PunjabKesari

ਜੰਮੂ-ਕਸ਼ਮੀਰ ਪੁਲਸ ਨੇ 48 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਇਨ੍ਹਾਂ ਦੋਹਾਂ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਬਨਿਹਾਲ 'ਚ ਬੁੱਧਵਾਰ ਨੂੰ 'ਸਸ਼ਤਸਰ ਸੀਮਾ ਬਲ (ਐੱਸ. ਐੱਸ. ਬੀ.)' ਦੇ ਜਵਾਨਾਂ 'ਤੇ ਅੱਤਵਾਦੀ ਹਮਲਾ ਹੋਇਆ ਸੀ ਅਤੇ ਉਨ੍ਹਾਂ ਦੇ ਹਥਿਆਰ ਵੀ ਖੋਹ ਲਏ ਗਏ ਸਨ। ਇਸ ਹਮਲੇ 'ਚ ਐੱਸ. ਐੱਸ. ਬੀ. ਹੌਲਦਾਰ ਸ਼ਹੀਦ ਹੋ ਗਿਆ ਸੀ, ਜਦੋਂ ਕਿ ਇਕ ਏ. ਐੱਸ. ਆਈ. ਜ਼ਖਮੀ ਹੋਇਆ ਸੀ। ਸ਼ੁੱਕਰਵਾਰ ਦੀ ਚੜ੍ਹਦੀ ਸਵੇਰੇ ਇਸ ਹਮਲੇ ਦੇ ਦੋਸ਼ੀ ਤਿੰਨ ਅੱਤਵਾਦੀਆਂ 'ਚੋਂ 2 ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।

PunjabKesari

 


Related News