ਸ਼ਹੀਦ ਹਸਨ ਦੀ ਬੇਟੀ ਨੇ ਕਿਹਾ, ਪਾਪਾ ਨੇ ਈਦ ''ਤੇ ਆਉਣ ਦਾ ਵਾਅਦਾ ਕਿਉਂ ਤੋੜ ਦਿੱਤਾ?

Thursday, Jun 14, 2018 - 10:24 AM (IST)

ਸ਼ਹੀਦ ਹਸਨ ਦੀ ਬੇਟੀ ਨੇ ਕਿਹਾ, ਪਾਪਾ ਨੇ ਈਦ ''ਤੇ ਆਉਣ ਦਾ ਵਾਅਦਾ ਕਿਉਂ ਤੋੜ ਦਿੱਤਾ?

ਸ਼੍ਰੀਨਗਰ (ਮਜੀਦ)— ਦੱਖਣੀ ਕਸ਼ਮੀਰ ਦੇ ਪੁਲਵਾਮਾ ਅਤੇ ਅਨੰਤਨਾਗ ਜ਼ਿਲੇ ਵਿਚ ਅੱਤਵਾਦੀ ਹਮਲਿਆਂ ਵਿਚ 2 ਪੁਲਸ ਮੁਲਾਜ਼ਮ ਸ਼ਹੀਦ ਹੋ ਗਏ। ਮ੍ਰਿਤਕਾਂ ਦੀ ਪਛਾਣ ਹੈੱਡ ਕਾਂਸਟੇਬਲ ਗੁਲਾਮ ਹਸਨ ਅਤੇ ਗੁਲਾਮ ਰਸੂਲ ਲੋਨ ਦੇ ਰੂਪ ਵਿਚ ਕੀਤੀ ਗਈ ਹੈ। ਦੋਵਾਂ ਨੇ ਆਪਣੇ ਭਾਈਚਾਰੇ ਦੇ ਸਭ ਤੋਂ ਵੱਡੇ ਤਿਓਹਾਰ ਈਦ 'ਤੇ ਘਰ ਪਰਤਣ ਦਾ ਵਾਅਦਾ ਕੀਤਾ ਸੀ ਪਰ ਹੁਣ ਦੋਵਾਂ ਦੀ ਲਾਸ਼ ਉਨ੍ਹਾਂ ਦੇ ਘਰ ਪਹੁੰਚੀ ਹੈ। ਪਿਤਾ ਦੀ ਲਾਸ਼ ਦੇਖ ਕੇ ਸ਼ਹੀਦ ਹਸਨ ਦਾ ਪੁੱਤਰ ਬੁਰੀ ਤਰ੍ਹਾਂ ਰੋਣ ਲੱਗਾ। ਉਸ ਨੇ ਕਿਹਾ ਕਿ ਪਾਪਾ ਤੁਸੀਂ ਆਪਣਾ ਵਾਅਦਾ ਕਿਉਂ ਤੋੜ ਦਿੱਤਾ? ਤੁਸੀਂ ਕਿਉਂ ਸਾਨੂੰ ਇਕੱਲਾ ਛੱਡ ਕੇ ਚਲੇ ਗਏ? ਕੀ ਤੁਸੀਂ ਨਹੀਂ ਕਿਹਾ ਸੀ ਕਿ ਈਦ 'ਤੇ ਵਾਪਸ ਆਵਾਂਗਾ?
ਸ਼ਹੀਦ ਪਿਤਾ ਤੋਂ ਸਵਾਲ ਪੁੱਛਣ ਵਾਲੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 40 ਸਾਲ ਦੇ ਸ਼ਹੀਦ ਗੁਲਾਮ ਹਸਨ ਪਤਨੀ ਅਤੇ 3 ਬੇਟਿਆਂ 22, 19, 13 ਨਾਲ ਬਾਰਾਮੁੱਲਾ ਦੇ ਰਫੀਆਬਾਦ 'ਚ ਰਹਿੰਦੇ ਸਨ।


Related News