JJP 2 ਸਤੰਬਰ ਨੂੰ ਤੈਅ ਕਰੇਗਾ ਜ਼ਿਆਦਾਤਰ ਉਮੀਦਵਾਰਾਂ ਦੇ ਨਾਂ : ਦੁਸ਼ਯੰਤ ਚੌਟਾਲਾ

Wednesday, Aug 28, 2024 - 04:19 PM (IST)

ਸਿਰਸਾ (ਵਾਰਤਾ)- ਹਰਿਆਣਾ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ ਨੇਤਾ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਜੇ.ਜੇ.ਪੀ. ਪੂਰੀ ਤਰ੍ਹਾਂ ਨਾਲ ਚੋਣ ਮੋਡ 'ਚ ਹੈ ਅਤੇ ਇਸ ਦੀ ਤਿਆਰੀ ਜੰਗੀ ਪੱਧਰ 'ਤੇ ਜਾਰੀ ਹੈ। ਇਸੇ ਸੰਦਰਭ 'ਚ ਆਉਣ ਵਾਲੀ 2 ਸਤੰਬਰ ਨੂੰ ਜੇ.ਜੇ.ਪੀ. ਦੀ ਪ੍ਰਦੇਸ਼ ਐਡਵਾਇਜ਼ਰੀ ਕਮੇਟੀ ਦੀ ਇਕ ਮਹੱਤਵਪੂਰਨ ਬੈਠਕ ਬੁਲਾਈ ਗਈ ਹੈ, ਜਿਸ 'ਚ ਜ਼ਿਆਦਾਤਰ ਸੀਟਾਂ 'ਤੇ ਉਮੀਦਵਾਰਾਂ ਦੀ ਚੋਣ ਕਰ ਲਈ ਜਾਵੇਗੀ। ਦੱਸਣਯੋਗ ਹੈ ਕਿ ਆਜ਼ਾਦ ਸਮਾਜ ਪਾਰਟੀ ਨਾਲ ਗਠਜੋੜ ਤੋਂ ਬਾਅਦ ਜੇ.ਜੇ.ਪੀ. ਪ੍ਰਦੇਸ਼ 'ਚ 70 ਸੀਟਾਂ 'ਤੇ ਹੀ ਆਪਣੇ ਉਮੀਦਵਾਰ ਉਤਾਰੇਗਾ। ਸ਼੍ਰੀ ਚੌਟਾਲਾ ਨੇ ਬੁੱਧਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਗਠਜੋੜ ਹੀ ਭਵਿੱਖ ਤੈਅ ਕਰਦੇ ਹਨ ਕਿ ਕਿਹੜੀ ਸਥਿਤੀ 'ਚ ਪਾਰਟੀਆਂ ਚੋਣ ਮੈਦਾਨ 'ਚ ਉਤਰਨਗੀਆਂ। ਉਨ੍ਹਾਂ ਕਿਹਾ ਕਿ ਜੇ.ਜੇ.ਪੀ. ਅਤੇ ਆਜ਼ਾਦ ਸਮਾਜ ਪਾਰਟੀ ਦਾ ਗਠਜੋੜ ਹਰਿਆਣਾ ਨੂੰ ਤਰੱਕ ਦੇ ਰਾਹ 'ਤੇ ਲਿਜਾਏਗਾ। ਨਾਲ ਹੀ ਪ੍ਰਦੇਸ਼ ਦੇ ਕਿਸਾਨ, ਕਮੇਰੇ ਦੀ ਲੜਾਈ ਨੂੰ ਵੀ ਦੋਵੇਂ ਪਾਰਟੀਆਂ ਲੜਨਗੀਆਂ। ਸਾਬਕਾ ਉੱਪ ਮੁੱਖ ਮੰਤਰੀ ਨੇ ਕਿਹਾ ਕਿ 2 ਨੌਜਵਾਨ ਮਿਲ ਕੇ ਪ੍ਰਦੇਸ਼ ਨੂੰ ਨੌਜਵਾਨ ਲੀਡਰਸ਼ਿਪ ਦੇਣਗੇ।

ਉਨ੍ਹਾਂ ਕਿਹਾ ਕਿ ਸਾਬਕਾ ਉੱਪ ਮੁੱਖ ਮੰਤਰੀ ਚੌਧਰੀ ਦੇਵੀਲਾਲ ਅਤੇ ਮਾਨਯੋਗ ਕਾਂਸ਼ੀਰਾਮ ਨੇ ਆਪਣੇ ਜੀਵਨਕਾਲ ਦੌਰਾਨ ਹਮੇਸ਼ਾ ਸ਼ੋਸ਼ਿਤ ਸਮਾਜ ਨੂੰ ਸਨਮਾਨ ਦਿਵਾਉਣ ਲਈ ਸੰਘਰਸ਼ ਕੀਤਾ। ਉਨ੍ਹਾਂ ਦੀ ਸੋਚ ਸੀ ਕਿ ਹਰੇਕ ਕਿਸਾਨ, ਕਮੇਰੇ ਅਤੇ ਹੋਰ ਸਮਾਜ ਦੇ ਦੱਬੇ ਹੋਏ ਵਰਗਾਂ ਨੂੰ ਚੰਗੀ ਸਿੱਖਿਆ, ਮਕਾਨ, ਸਿਹਤ ਸੇਵਾਵਾਂ ਅਤੇ ਰੁਜ਼ਗਾਰ ਦੇ ਮੌਕੇ ਮਿਲਣ। ਉਨ੍ਹਾਂ ਕਿਹਾ ਕਿ ਇਸ ਗਠਜੋੜ ਨਾਲ ਪ੍ਰਦੇਸ਼ ਭਰ ਦੇ ਨੌਜਵਾਨਾਂ 'ਚ ਜੋਸ਼ ਹੈ। ਇਕ ਸਵਾਲ ਦੇ ਜਵਾਬ 'ਚ ਸ਼੍ਰੀ ਚੌਟਾਲਾ ਨੇ ਕਿਹਾ ਕਿ ਹਰਿਆਣਾ 'ਚ 15ਵੀਂ ਵਿਧਾਨ ਸਭਾ 'ਚ ਤ੍ਰਿਕੋਣੀ ਮੁਕਾਬਲਾ ਹੋਵੇਗਾ, ਜਿਸ 'ਚ ਸਭ ਤੋਂ ਮਹੱਤਵਪੂਰਨ ਰੋਲ ਉਨ੍ਹਾਂ ਦਾ ਗਠਜੋੜ ਦਾ ਹੋਵੇਗਾ। ਹਰਿਆਣਾ 'ਚ ਕਿਸੇ ਵੀ ਦਲ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਦੀ ਸੂਰਤ 'ਚ ਜੇ.ਜੇ.ਪੀ. ਦੀ ਭੂਮਿਕਾ 'ਤੇ ਉਨ੍ਹਾਂ ਕਿਹਾ ਕਿ ਪਾਰਟੀ ਇਸ ਸਥਿਤੀ 'ਚ ਰਾਜਗ ਜਾਂ ਇੰਡੀਆ ਗਠਜੋੜ ਦੇ ਪਿੱਛੇ ਨਹੀਂ ਜਾਵੇਗੀ ਸਗੋਂ ਉਨ੍ਹਾਂ ਦੀ ਵਿਚਾਰਧਾਰਾ ਅਤੇ ਸਿਧਾਂਤਾਂ ਦੇ ਆਧਾਰ 'ਤੇ ਉਨ੍ਹਾਂ ਨਾਲ ਜੁੜਾਵ ਰੱਖਣ ਵਾਲੇ ਸਿਆਸੀ ਸੰਗਠਨ ਦੇ ਅੱਗੇ ਖੜ੍ਹੀ ਨਜ਼ਰ ਆਏਗੀ। ਖ਼ੁਦ ਦੇ ਵਿਧਾਨ ਸਭਾ ਚੋਣ ਲੜਨ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਜਿੱਥੋਂ ਚਾਹੇਗਾ ਉਹ ਉਸੇ ਵਿਧਾਨ ਸਭਾ ਖੇਤਰ ਤੋਂ ਚੋਣ ਲੜਨਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News