ਜੇ. ਜੇ. ਪੀ. ਨੇ ਹਰਿਆਣਾ ਦੀਆਂ ਸਭ ਲੋਕ ਸਭਾ ਸੀਟਾਂ ’ਤੇ ਚੋਣ ਬਿਗਲ ਵਜਾਉਣ ਦਾ ਐਲਾਨ ਕੀਤਾ

Tuesday, Jun 13, 2023 - 12:38 PM (IST)

ਚੰਡੀਗੜ੍ਹ, (ਬਾਂਸਲ)- ਹਰਿਆਣਾ ’ਚ ਭਾਜਪਾ-ਜੇ. ਜੇ. ਪੀ. ਗਠਜੋੜ ਦੇ ਬਣੇ ਰਹਿਣ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਜੇ. ਜੇ. ਪੀ. ਨੇ ਭਵਿੱਖ ਦੀ ਸਿਆਸਤ ਨੂੰ ਲੈ ਕੇ ਭਾਜਪਾ ਦੇ ਮੂਡ ਨੂੰ ਵੀ ਸਮਝ ਲਿਆ ਹੈ, ਇਸੇ ਲਈ ਪਾਰਟੀ ਨੇ ਸੂਬੇ ਦੀਆਂ ਸਾਰੀਆਂ ਲੋਕ ਸਭਾ ਸੀਟਾਂ ’ਤੇ ਚੋਣ ਬਿਗੁਲ ਵਜਾਉਣ ਦਾ ਐਲਾਨ ਕੀਤਾ ਹੈ।

ਜੇ ਭਵਿੱਖ ਦੀਆਂ ਚੋਣਾਂ ਲਈ ਕੋਈ ਸਮਝੌਤਾ ਨਾ ਹੋਇਆ ਤਾਂ ਜੇ. ਜੇ. ਪੀ. ਸਾਰੀਆਂ ਲੋਕ ਸਭਾ ਸੀਟਾਂ ’ਤੇ ਆਪਣੇ ਦਮ ’ਤੇ ਚੋਣ ਲੜੇਗੀ। ਜੇ. ਜੇ. ਪੀ. ਨੇ ਭਵਿੱਖ ਲਈ ਸਮਝੌਤੇ ਦੀ ਗੇਂਦ ਭਾਜਪਾ ਹਾਈਕਮਾਂਡ ਦੇ ਪਾਲੇ ਵਿੱਚ ਪਾ ਦਿੱਤੀ ਹੈ।

ਜੇ. ਜੇ. ਪੀ. ਨੇ ਗਠਜੋੜ ਤੋੜਨ ਦੀਆਂ ਕੋਸ਼ਿਸ਼ਾਂ ਦਰਮਿਆਨ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਆਉਣ ਵਾਲੇ ਦਿਨਾਂ ਵਿਚ ਪਾਰਟੀ ਦੇ ਚੋਟੀ ਦੇ ਆਗੂ, ਮੰਤਰੀ ਅਤੇ ਵਿਧਾਇਕ ਜਨ ਸੰਪਰਕ ਮੁਹਿੰਮ ਨੂੰ ਤੇਜ਼ ਕਰ ਕੇ ਪਾਰਟੀ ਨੂੰ ਹੋਰ ਮਜ਼ਬੂਤ ​​ਕਰਨਗੇ |

ਪਾਰਟੀ ਵੱਲੋਂ ਸਾਰੇ 10 ਲੋਕ ਸਭਾ ਹਲਕਿਆਂ ਵਿੱਚ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ। ਜੇ .ਜੇ. ਪੀ. ਵਿਧਾਇਕ ਦਲ ਦੀ ਸੋਮਵਾਰ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਡਾ: ਅਜੇ ਸਿੰਘ ਚੌਟਾਲਾ ਨੇ ਸਾਰੇ ਵਿਧਾਇਕਾਂ ਨਾਲ ਵਿਸਥਾਰ ਨਾਲ ਚਰਚਾ ਕੀਤੀ ਅਤੇ 31 ਅਗਸਤ ਤੱਕ ਪਾਰਟੀ ਦੇ ਪ੍ਰੋਗਰਾਮਾਂ ਦੀ ਰੂਪ ਰੇਖਾ ਉਲੀਕੀ।


Rakesh

Content Editor

Related News