ਸਾਬਕਾ ਕੇਂਦਰੀ ਮੰਤਰੀ ਜਨਾਰਦਨ ਪੁਜਾਰੀ ਦਾ ਘਰ ਹੜ੍ਹ ਦੀ ਚਪੇਟ ''ਚ, ਸੁਰੱਖਿਅਤ ਕੱਢੇ ਬਾਹਰ
Saturday, Aug 10, 2019 - 06:35 PM (IST)

ਬੈਂਗਲੁਰੂ—ਕਰਨਾਟਕ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਹੜ੍ਹ ਦਾ ਕਹਿਰ ਜਾਰੀ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਬੀ. ਜਨਾਰਦਨ ਪੁਜਾਰੀ ਦਾ ਕਰਨਾਟਕ 'ਚ ਬਾਂਟਵਾਲ ਸਥਿਤ ਘਰ ਹੜ੍ਹ ਦੀ ਚਪੇਟ 'ਚ ਆ ਗਿਆ ਅਤੇ ਦੱਖਣੀ ਕੰਨੜ ਜ਼ਿਲਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਘਰ ਤੋਂ ਸੁਰੱਖਿਅਤ ਬਾਹਰ ਕੱਢ ਲਿਆ।
#WATCH Dakshina Kannada District Administration today rescued Former Union Minister and Congress leader B Janardhana Poojary from his house in flood -affected Bantwal in Karnataka, today. pic.twitter.com/SZmgy6aYOt
— ANI (@ANI) August 10, 2019
ਦੱਸ ਦੇਈਏ ਕਿ ਮਹਾਰਾਸ਼ਟਰ, ਕੇਰਲ ਅਤੇ ਕਰਨਾਟਕ ਸਮੇਤ ਦੱਖਣ ਦੇ ਕਈ ਹਿੱਸਿਆ 'ਚ ਬਾਰਿਸ਼ ਅਤੇ ਹੜ੍ਹ ਨਾਲ ਬੁਰਾ ਹਾਲ ਹੈ। ਬੀਤੇ ਦਿਨਾਂ ਤੋਂ ਹੋ ਰਹੀ ਬਾਰਿਸ਼ ਨਾਲ ਇਨ੍ਹਾਂ ਸੂਬਿਆਂ 'ਚ ਹੁਣ ਤੱਕ 93 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਲਾਪਤਾ ਹੋ ਚੁੱਕੇ ਹਨ।