Jio ਨੇ ਕਰੋੜਾਂ ਯੂਜ਼ਰਸ ਨੂੰ ਦਿੱਤੀ ਚਿਤਾਵਨੀ, ਤੁਸੀਂ ਵੀ ਹੋ ਜਾਓ ਸਾਵਧਾਨ
Monday, Sep 30, 2024 - 10:39 PM (IST)
ਨੈਸ਼ਨਲ ਡੈਸਕ : ਅੱਜਕਲ ਸਾਈਬਰ ਕ੍ਰਾਈਮ ਦੀਆਂ ਘਟਨਾਵਾਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਜਿਸ 'ਚ ਧੋਖੇਬਾਜ਼ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਕਾਲ ਕਰ ਕੇ ਲੋਕਾਂ ਦੇ ਬੈਂਕ ਖਾਤਿਆਂ ਨੂੰ ਮਿੰਟਾਂ 'ਚ ਹੀ ਸਾਫ ਕਰ ਦਿੰਦੇ ਹਨ। ਸਪੈਮ ਕਾਲਾਂ ਅਤੇ ਵਰਚੁਅਲ ਗ੍ਰਿਫਤਾਰੀਆਂ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ, ਰਿਲਾਇੰਸ ਜਿਓ ਨੇ ਆਪਣੇ ਗਾਹਕਾਂ ਲਈ ਇੱਕ ਮਹੱਤਵਪੂਰਨ ਅਲਰਟ ਜਾਰੀ ਕੀਤਾ ਹੈ।
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਅਨੁਸਾਰ, ਜੀਓ ਨੇ ਆਪਣੇ ਉਪਭੋਗਤਾਵਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ, ਖਾਸ ਤੌਰ 'ਤੇ +92 ਕੋਡ ਤੋਂ ਆਉਣ ਵਾਲੀਆਂ ਕਾਲਾਂ ਅਤੇ ਸੰਦੇਸ਼ਾਂ ਬਾਰੇ। +92 ਕੋਡ ਪਾਕਿਸਤਾਨ ਦਾ ਅੰਤਰਰਾਸ਼ਟਰੀ ਕੋਡ ਹੈ, ਅਤੇ ਜਿਓ ਨੇ ਆਪਣੇ ਗਾਹਕਾਂ ਨੂੰ ਇਸ ਤੋਂ ਆਉਣ ਵਾਲੀਆਂ ਕਾਲਾਂ ਅਤੇ ਸੰਦੇਸ਼ਾਂ ਪ੍ਰਤੀ ਸਾਵਧਾਨ ਰਹਿਣ ਲਈ ਕਿਹਾ ਹੈ। ਇਹ ਕਦਮ ਸਾਈਬਰ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਸੰਭਾਵਿਤ ਧੋਖਾਧੜੀ ਦੇ ਮਾਮਲਿਆਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ।
ਇਸ ਨੰਬਰ 'ਤੇ ਜਾਣਕਾਰੀ ਦਿਓ
ਜੀਓ ਨੇ ਆਪਣੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ +92 ਕੋਡ ਨਾਲ ਕਾਲ ਜਾਂ ਮੈਸੇਜ ਆਉਂਦੇ ਹਨ ਤਾਂ ਇਸ 'ਤੇ ਕਲਿੱਕ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ। ਜੇਕਰ ਤੁਹਾਨੂੰ ਅਜਿਹੀ ਕੋਈ ਕਾਲ ਜਾਂ ਸੁਨੇਹਾ ਮਿਲਦਾ ਹੈ, ਤਾਂ ਇਸਦੀ ਸੂਚਨਾ 1930 'ਤੇ ਕਰੋ ਅਤੇ cybercrime.gov.in 'ਤੇ ਸ਼ਿਕਾਇਤ ਵੀ ਦਰਜ ਕਰੋ। ਜੀਓ ਨੇ ਕਿਹਾ ਕਿ ਵਿਦੇਸ਼ਾਂ 'ਚ ਬੈਠੇ ਸਾਈਬਰ ਠੱਗ ਹੁਣ ਸਰਗਰਮ ਹੋ ਗਏ ਹਨ ਅਤੇ ਲੋਕਾਂ ਨੂੰ ਪੁਲਸ ਅਧਿਕਾਰੀ ਜਾਂ ਬੈਂਕ ਕਰਮਚਾਰੀ ਦੱਸ ਕੇ ਕਾਲ ਕਰਦੇ ਹਨ। ਇਨ੍ਹਾਂ ਠੱਗਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹਾਲ ਹੀ ਵਿਚ ਕੇਰਲ ਵਿਚ ਵੀ ਵਰਚੁਅਲ ਗ੍ਰਿਫਤਾਰੀਆਂ ਦੇ ਨਾਮ ਉੱਤੇ ਲੋਕਾਂ ਨੂੰ ਡਰਾਇਆ ਜਾ ਰਿਹਾ ਸੀ ਅਤੇ ਫਰਜ਼ੀ ਸੀਬੀਆਈ ਅਫਸਰਾਂ ਦੀ ਨਕਲ ਕਰਕੇ ਆਨਲਾਈਨ ਧੋਖਾਧੜੀ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।
ਮਸ਼ਹੂਰ ਸੰਗੀਤ ਨਿਰਦੇਸ਼ਕ ਜੈਰੀ ਅਮਲ ਦੇਵ ਨਾਲ ਵੀ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਨੂੰ ਇੱਕ ਕਾਲ ਆਈ ਜਿਸ ਵਿੱਚ ਠੱਗ ਨੇ ਆਪਣੇ ਆਪ ਨੂੰ ਸੀਬੀਆਈ ਅਫ਼ਸਰ ਵਜੋਂ ਪੇਸ਼ ਕੀਤਾ ਅਤੇ ਕਿਹਾ ਕਿ ਉਹ ਕਿਸੇ ਕੇਸ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਸਕਦੇ ਹਨ। ਠੱਗੀ ਕਰਨ ਵਾਲੇ ਨੇ ਦੇਵ ਨੂੰ ਉਸ ਦੇ ਖਾਤੇ ਵਿੱਚ 1,70,000 ਰੁਪਏ ਜਮ੍ਹਾ ਕਰਵਾਉਣ ਲਈ ਕਿਹਾ। ਜਦੋਂ ਦੇਵ ਪੈਸੇ ਕਢਵਾਉਣ ਲਈ ਬੈਂਕ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਕਾਲ ਘਪਲਾ ਸੀ। ਇਸ ਤਰ੍ਹਾਂ ਉਸ ਦਾ ਪੈਸਾ ਬਚ ਗਿਆ।