ਜੀਂਦ : ਪੈਸਿਆਂ ਦਾ ਲਾਲਚ ਦੇ ਕੇ ਨਾਬਾਲਗ ਬੱਚੀ ਨਾਲ ਕੀਤਾ ਰੇਪ

Wednesday, Mar 28, 2018 - 09:29 AM (IST)

ਜੀਂਦ : ਪੈਸਿਆਂ ਦਾ ਲਾਲਚ ਦੇ ਕੇ ਨਾਬਾਲਗ ਬੱਚੀ ਨਾਲ ਕੀਤਾ ਰੇਪ

ਜੀਂਦ — ਜੁਲਾਨਾ ਥਾਣੇ ਦੇ ਅਧੀਨ ਆਉਣ ਵਾਲੇ ਇਕ ਪਿੰਡ 'ਚ 8 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜੁਲਾਨਾ ਥਾਣਾ ਪੁਲਸ ਨੇ ਨਾਬਾਲਗ ਬੱਚੀ ਦੀ ਮਾਂ ਦੀ ਸ਼ਿਕਾਇਤ 'ਤੇ ਇਕ ਨੌਜਵਾਨ ਦੇ ਖਿਲਾਫ 6 ਪਾਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਮਹਿਲਾ ਪੁਲਸ ਬੱਚੀ ਦੀ ਮਾਂ ਵਲੋਂ ਦਿੱਤੀ ਗਈ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ 25 ਮਾਰਚ ਨੂੰ ਉਸਦੀ 8 ਸਾਲ ਦੀ ਬੇਟੀ ਗਲੀ ਵਿਚ ਖੇਡ ਰਹੀ ਸੀ। ਇਸ ਦੌਰਾਨ ਰਾਮਕਲੀ ਪਿੰਡ ਦਾ ਬਿੱਟੂ ਉਸਦੀ ਬੇਟੀ ਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਘਰ ਲੈ ਗਿਆ। ਬਿੱਟੂ ਨੇ ਉਸਦੀ ਬੇਟੀ ਨਾਲ ਬਲਾਤਕਾਰ ਕੀਤਾ । ਮਹਿਲਾ ਨੇ ਦੱਸਿਆ ਕਿ ਕੁਝ ਸਮਾਂ ਬਾਅਦ ਜਦੋਂ ਉਸਦੀ ਬੇਟੀ ਘਰ ਪਹੁੰਚੀ ਤਾਂ ਉਸਨੇ ਘਟਨਾ ਬਾਰੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ। ਮਹਿਲਾ ਥਾਣੇ ਦੀ ਪੁਲਸ ਨੇ ਬਿੱਟੂ ਦੇ ਖਿਲਾਫ 6 ਪਾਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।


Related News