ਜੀਜੇ-ਸਾਲੀ ਦੇ ਨਾਜਾਇਜ਼ ਰਿਸ਼ਤੇ ਦਾ ਹੋਇਆ ਖੁਲਾਸਾ, ਨਿਗਲਿਆ ਜ਼ਹਿਰ
Friday, Sep 29, 2017 - 04:49 PM (IST)
ਬੈਕੁੰਠਪੁਰ— ਇੱਥੇ ਇਕ ਵਿਆਹੁਤਾ ਨੇ ਸਖੀ ਸੈਂਟਰ 'ਚ ਕਾਊਸਲਿੰਗ ਦੌਰਾਨ ਜ਼ਹਿਰ ਨਿਗਲ ਲਿਆ। ਉਲਟੀਆਂ ਹੋਣ 'ਤੇ ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪੁਲਸ ਮੁਤਾਬਕ ਕੋਰਬਾ ਦੇ ਪਿੰਡ ਕੁਰਮੁਰਾ ਦੀ ਰਹਿਣ ਵਾਲੀ ਮਮਤਾ ਦਾ ਵਿਆਹ 5 ਸਾਲ ਪਹਿਲੇ ਖਰਸੀਆ ਦੇ ਆਦਰਸ਼ ਨਾਲ ਹੋਇਆ ਸੀ। ਵਿਆਹ ਦੇ 2 ਸਾਲ ਬਾਅਦ ਹੀ ਮਮਤਾ ਦਾ ਪਤੀ ਨਾਲ ਝਗੜਾ ਹੋ ਗਿਆ ਅਤੇ ਉਹ ਆਪਣੇ ਜੀਜੇ ਕੋਲ ਰਾਮਚੰਦਰਪੁਰ ਆ ਕੇ ਰਹਿਣ ਲੱਗੀ। ਜੀਜੇ ਅਤੇ ਸਾਲੀ 'ਚ ਪਿਆਰ ਹੋ ਗਿਆ। ਜਦੋਂ ਇਹ ਗੱਲ ਮਮਤਾ ਦੀ ਭੈਣ ਸਰੀਤਾ ਨੂੰ ਪਤਾ ਲੱਗੀ ਤਾਂ ਉਸ ਨੇ ਗੁੱਸੇ 'ਚ ਆ ਕੇ ਸਖੀ ਸੈਂਟਰ 'ਚ ਨੋਟਿਸ ਦੇ ਕੇ ਭੈਣ ਅਤੇ ਪਤੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਸਰੀਤਾ ਅਤੇ ਉਸ ਦੇ ਸਹੁਰੇ ਪਰਿਵਾਰ, ਸਰੀਤਾ ਦੇ ਪਤੀ ਅਤੇ ਮਮਤਾ ਨੂੰ ਬੁਲਾਇਆ ਗਿਆ। ਮਮਤਾ ਦੇ ਪਤੀ ਨੂੰ ਬੁਲਾਵਾ ਭੇਜਿਆ ਗਿਆ ਅਤੇ ਉਹ ਨਹੀਂ ਆਇਆ। ਸੈਂਟਰ ਦੇ ਲੋਕਾਂ ਨੇ ਮਮਤਾ ਨੂੰ ਜੀਜੇ ਨਾਲ ਛੱਡ ਆਪਣੇ ਪਤੀ ਕੋਲ ਰਹਿਣ ਲਈ ਸਮਝਾਇਆ ਅਤੇ ਮਾਮਲੇ ਨੂੰ ਖਤਮ ਕਰਨ ਦੀ ਸਲਾਹ ਦਿੱਤੀ। ਮਮਤਾ ਜੀਜੇ ਨੂੰ ਛੱਡਣਾ ਨਹੀਂ ਚਾਹੁੰਦੀ ਸੀ। ਉਸ ਨੇ ਦੇਖਿਆ ਕਿ ਜੀਜੇ ਨਾਲ ਉਸ ਦੀ ਦੂਰੀ ਵਧ ਰਹੀ ਹੈ ਤਾਂ ਉਸ ਨੇ ਜ਼ਹਿਰ ਖਾ ਲਿਆ। ਜਦੋਂ ਉਲਟੀਆਂ ਹੋਣ ਲੱਗੀਆਂ ਤਾਂ ਸਭ ਘਬਰਾ ਗਏ ਅਤੇ ਜਲਦੀ ਹੀ ਮਮਤਾ ਨੂੰ ਲੈ ਕੇ ਹਸਪਤਾਲ ਲੈ ਆਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
