ਝਾਰਖੰਡ : ਸੜਕ ਹਾਦਸੇ ''ਚ 4 ਲੋਕਾਂ ਦੀ ਮੌਤ, ਤਿੰਨ ਗੰਭੀਰ ਰੂਪ ਨਾਲ ਜ਼ਖਮੀ

Sunday, May 03, 2020 - 01:25 PM (IST)

ਝਾਰਖੰਡ : ਸੜਕ ਹਾਦਸੇ ''ਚ 4 ਲੋਕਾਂ ਦੀ ਮੌਤ, ਤਿੰਨ ਗੰਭੀਰ ਰੂਪ ਨਾਲ ਜ਼ਖਮੀ

ਹਜ਼ਾਰੀਬਾਗ- ਝਾਰਖੰਡ 'ਚ ਹਜ਼ਾਰੀਬਾਗ ਜ਼ਿਲੇ ਦੇ ਚਰਹੀ ਚੌਕ ਨੇੜੇ ਅੱਜ ਯਾਨੀ ਐਤਵਾਰ ਨੂੰ ਇਕ ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਰਾਸ਼ਟਰੀ ਮੁੱਖ ਮਾਰਗ 'ਤੇ ਤੇਜ਼ ਗਤੀ ਨਾਲ ਆ ਰਿਹਾ ਇਕ ਟਰੇਲਰ ਅਚਾਨਕ ਬੇਕਾਬੂ ਹੋ ਗਿਆ ਅਤੇ ਉਸ ਨੇ ਚਰਹੀ ਚੌਕ 'ਤੇ ਅਖਬਾਰ ਦੇਖ ਰਹੇ ਕਈ ਲੋਕਾਂ ਨੂੰ ਆਪਣੇ ਲਪੇਟ 'ਚ ਲੈ ਲਿਆ।

ਇਸ ਹਾਦਸੇ 'ਚ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਬੈਜੂ ਠਾਕੁਰ ਅਤੇ ਰਾਜੇਂਦਰ ਪ੍ਰਸਾਦ, ਜਦੋਂ ਕਿ 2 ਹੋਰ ਦੀ ਪਛਾਣ ਨਹੀਂ ਹੋ ਸਕੀ ਹੈ। ਗੰਭੀਰ ਰੂਪ ਨਾਲ ਜ਼ਖਮੀ ਤਿੰਨ ਲੋਕਾਂ ਨੂੰ ਸਥਾਨਕ ਹਸਪਤਾਲ ਭੇਜਿਆ ਗਿਆ ਹੈ। ਘਟਨਾ ਦਾ ਕਾਰਨ ਚਾਲਕ ਦਾ ਵਾਹਨ ਤੋਂ ਕੰਟਰੋਲ ਗਵਾਉਣਾ ਦੱਸਿਆ ਜਾ ਰਿਹਾ ਹੈ।


author

DIsha

Content Editor

Related News