ਜਾਦੂ ਟੂਣੇ ਲਈ ਜਾਣਿਆ ਜਾਂਦਾ ਦੇਸ਼ ਦਾ ਇਹ ਸੂਬਾ ਹੁਣ ਬਾਲ ਵਿਆਹ ਨੂੰ ਲੈ ਕੇ ਮੁੜ ਚਰਚਾ 'ਚ
Saturday, Oct 08, 2022 - 03:14 PM (IST)
ਰਾਂਚੀ- ਜਾਦੂ ਟੂਣੇ ਅਤੇ ਕਤਲ ਲਈ ਮਸ਼ਹੂਰ ਝਾਰਖੰਡ ’ਚ ਕੁੜੀਆਂ ਦਾ ਬਾਲ ਵਿਆਹ ਦੀ ਫ਼ੀਸਦੀ ਸਭ ਤੋਂ ਵੱਧ ਹੋਣ ਕਾਰਨ ਪ੍ਰਦੇਸ਼ ’ਚ ਬਹੁਤ ਬਦਨਾਮੀ ਹੋਈ ਹੈ। ਇਹ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਤਾਜ਼ਾ ਜਨਸੰਖਿਆ ਨਮੂਨਾ ਸਰਵੇਖਣ ’ਚ ਦਿੱਤੀ ਗਈ। ਗ੍ਰਹਿ ਮੰਤਰਾਲਾ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰੇਟ ਵਲੋਂ ਕਰਵਾਏ ਗਏ ਸਰਵੇਖਣ ਮੁਤਾਬਕ ਝਾਰਖੰਡ ’ਚ ਕੁੜੀਆਂ ਦੇ ਬਾਲਗ ਹੋਣ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਕਰਨ ਦੀ ਫ਼ੀਸਦੀ ਦਰ 5.8 ਹੈ।
ਇਹ ਵੀ ਪੜ੍ਹੋ- ਪਹਿਲਾਂ ਨੌਕਰੀ ਦਾ ਝਾਂਸਾ ਦੇ ਕੇ ਬੁਲਾਇਆ, ਫਿਰ ਨਸ਼ੇ ’ਚ ਕੀਤਾ ਸਮੂਹਿਕ ਜਬਰ-ਜ਼ਿਨਾਹ, ਵਿਰੋਧ ਕਰਨ ’ਤੇ ਮਾਰੀ ਗੋਲੀ
ਸਰਵੇਖਣ ਮੁਤਾਬਕ ਰਾਸ਼ਟਰੀ ਪੱਧਰ ’ਤੇ 18 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਕਰਨ ਵਾਲੀਆਂ ਕੁੜੀਆਂ ਦੀ ਫ਼ੀਸਦੀ 1.9 ਫ਼ੀਸਦੀ ਹੈ, ਜਦਕਿ ਕੇਰਲ ’ਚ ਇਹ 0.0 ਹੈ ਅਤੇ ਝਾਰਖੰਡ ’ਚ 5.8 ਫ਼ੀਸਦੀ ਤੱਕ ਹੈ। ਸਰਵੇਖਣ ’ਚ ਕਿਹਾ ਗਿਆ ਹੈ ਕਿ ਝਾਰਖੰਡ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ’ਚ ਕ੍ਰਮਵਾਰ 7.3 ਫ਼ੀਸਦੀ ਅਤੇ 3 ਫ਼ੀਸਦੀ ਕੁੜੀਆਂ ਦੇ ਬਾਲ ਵਿਆਹ ਹੋਏ ਹਨ। ਨਮੂਨਾ ਰਜਿਸਟ੍ਰੇਸ਼ਨ ਸਿਸਟਮ (SRS) ਅੰਕੜਾ ਰਿਪੋਰਟ ’ਚ ਦੁਨੀਆ ਦੇ ਸਭ ਤੋਂ ਵੱਡੇ ਜਨਸੰਖਿਆ ਸਰਵੇਖਣਾਂ ’ਚੋਂ ਇਕੱਠੇ ਕੀਤੇ ਡਾਟਾ ਦੇ ਅੰਕੜਿਆਂ ਦੇ ਆਧਾਰ ’ਤੇ ਵੱਖ-ਵੱਖ ਜਨਸੰਖਿਆ, ਪ੍ਰਜਨਨ ਸਮਰੱਥਾ ਅਤੇ ਮੌਤ ਦਰ ਦੇ ਅਨੁਮਾਨ ਸ਼ਾਮਲ ਹਨ। ਇਸ ਰਿਪੋਰਟ ’ਚ ਲੱਗਭਗ 84 ਲੱਖ ਲੋਕਾਂ ਨੇ ਹਿੱਸਾ ਲਿਆ ਹੈ। ਸਰਵੇਖਣ 2020 ’ਚ ਕੀਤਾ ਗਿਆ ਸੀ ਅਤੇ ਅੰਕੜੇ ਪਿਛਲੇ ਮਹੀਨੇ ਦੇ ਅਖ਼ੀਰ ’ਚ ਪ੍ਰਕਾਸ਼ਿਤ ਕੀਤੇ ਗਏ ਸਨ।
ਇਹ ਵੀ ਪੜ੍ਹੋ- ਕੁਲਦੀਪ ਬਿਸ਼ਨੋਈ ਦਾ ਪੁੱਤਰ ਭਵਯ ਲੜੇਗਾ ਆਦਮਪੁਰ ਤੋਂ ਜ਼ਿਮਨੀ ਚੋਣ, BJP ਨੇ ਦਿੱਤੀ ਟਿਕਟ
ਰਖੰਡ ਅਤੇ ਪੱਛਮੀ ਬੰਗਾਲ ਦੇਸ਼ ਦੇ ਦੋ ਅਜਿਹੇ ਸੂਬੇ ਹਨ, ਜਿੱਥੇ ਅੱਧ ਤੋਂ ਵੱਧ ਔਰਤਾਂ ਦਾ ਵਿਆਹ 21 ਸਾਲ ਦੀ ਉਮਰ ਤੋਂ ਪਹਿਲਾਂ ਕਰ ਦਿੱਤਾ ਜਾਂਦਾ ਹੈ। ਸਰਵੇਖਣ ਮੁਤਾਬਕ ਪੱਛਮੀ ਬੰਗਾਲ ’ਚ ਜਿੱਥੇ 54.9 ਫ਼ੀਸਦੀ ਕੁੜੀਆਂ ਦੇ ਵਿਆਹ 21 ਸਾਲ ਦੀ ਉਮਰ ਤੋਂ ਪਹਿਲਾਂ ਕੀਤਾ ਜਾਂਦਾ ਹੈ, ਉੱਥੇ ਹੀ ਝਾਰਖੰਡ ’ਚ ਇਹ ਅੰਕੜਾ 54.6 ਫ਼ੀਸਦੀ ਹੈ, ਜਦਕਿ ਰਾਸ਼ਟਰੀ ਔਸਤ ਦਰ 29.5 ਫ਼ੀਸਦੀ ਹੈ। ਇਸ ਦਰਮਿਆਨ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (NCRB) ਮੁਤਾਬਕ 2015 ’ਚ ਝਾਰਖੰਡ ’ਚ ਜਾਦੂ ਟੂਣੇ ਕਰਨ ਦੇ ਦੋਸ਼ ’ਚ 32 ਲੋਕ, 2016 ’ਚ 27 ਲੋਕ, 2017 ’ਚ 19 ਲੋਕ, 2018 ’ਚ 18 ਅਤੇ 2019 ਅਤੇ 2020 ’ਚ 15-15 ਲੋਕਾਂ ਦੀ ਮੌਤ ਹੋਈ ਸੀ।
ਇਹ ਵੀ ਪੜ੍ਹੋ- ਸਵੱਛ ਸਰਵੇਖਣ ’ਚ ਇੰਦੌਰ ਨੇ ਮੁੜ ਮਾਰੀ ਬਾਜ਼ੀ, 6ਵੀਂ ਵਾਰ ਬਣਿਆ ਸਭ ਤੋਂ ‘ਸਵੱਛ ਸ਼ਹਿਰ’