5 ਦਸੰਬਰ ਨੂੰ ਹੋਵੇਗਾ ਹੇਮੰਤ ਮੰਤਰੀ ਮੰਡਲ ਦਾ ਵਿਸਥਾਰ, ਨਵੇਂ ਚਿਹਰਿਆਂ ਨੂੰ ਮਿਲੇਗਾ ਮੌਕਾ!

Tuesday, Dec 03, 2024 - 06:37 PM (IST)

5 ਦਸੰਬਰ ਨੂੰ ਹੋਵੇਗਾ ਹੇਮੰਤ ਮੰਤਰੀ ਮੰਡਲ ਦਾ ਵਿਸਥਾਰ, ਨਵੇਂ ਚਿਹਰਿਆਂ ਨੂੰ ਮਿਲੇਗਾ ਮੌਕਾ!

ਰਾਂਚੀ : ਝਾਰਖੰਡ ਵਿੱਚ ਹੇਮੰਤ ਸੋਰੇਨ ਸਰਕਾਰ ਦੇ ਮੰਤਰੀ ਮੰਡਲ ਦੇ ਵੀਰਵਾਰ ਨੂੰ ਸਹੁੰ ਚੁੱਕਣ ਦੀ ਸੰਭਾਵਨਾ ਹੈ। ਜੇਐਮਐਮ ਦੇ ਇੱਕ ਨੇਤਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਰਾਜ ਭਵਨ ਵਿਖੇ ਮੰਤਰੀਆਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਉਣਗੇ। ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੇ ਇੱਕ ਨੇਤਾ ਨੇ ਦੱਸਿਆ, "ਜੇਐਮਐਮ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਦੇ 11 ਮੰਤਰੀਆਂ ਦੇ 5 ਦਸੰਬਰ ਨੂੰ ਦੁਪਹਿਰ 12 ਵਜੇ ਦੇ ਕਰੀਬ ਸਹੁੰ ਚੁੱਕਣ ਦੀ ਸੰਭਾਵਨਾ ਹੈ।"

ਇਹ ਵੀ ਪੜ੍ਹੋ - ਹਾਓ ਓ ਰੱਬਾ..., Airport 'ਤੇ ਚੈਕਿੰਗ ਦੌਰਾਨ ਕੋਰੀਅਰ 'ਚੋਂ ਮਿਲਿਆ ਭਰੂਣ, ਫੈਲੀ ਸਨਸਨੀ

ਸੋਰੇਨ ਨੇ 28 ਨਵੰਬਰ ਨੂੰ ਝਾਰਖੰਡ ਦੇ 14ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। 81 ਮੈਂਬਰੀ ਝਾਰਖੰਡ ਵਿਧਾਨ ਸਭਾ 'ਚ 'ਭਾਰਤ' ਗਠਜੋੜ ਨੂੰ 56 ਸੀਟਾਂ ਮਿਲੀਆਂ ਹਨ, ਜਦਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੂੰ 24 ਸੀਟਾਂ ਮਿਲੀਆਂ ਹਨ। ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਵਿੱਚ 9 ਤੋਂ 12 ਦਸੰਬਰ ਤੱਕ ਵਿਧਾਨ ਸਭਾ ਸੈਸ਼ਨ ਬੁਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਜੇਐੱਮਐੱਮ ਦੇ ਸੀਨੀਅਰ ਵਿਧਾਇਕ ਸਟੀਫਨ ਮਰਾਂਡੀ ਨਿਯਮਤ ਸਪੀਕਰ ਚੁਣੇ ਜਾਣ ਤੱਕ 'ਪ੍ਰੋ ਟੈਮ ਸਪੀਕਰ' (ਆਰਜ਼ੀ ਸਪੀਕਰ) ਵਜੋਂ ਕਾਰਵਾਈ ਦਾ ਸੰਚਾਲਨ ਕਰਨਗੇ। ਸੂਤਰਾਂ ਅਨੁਸਾਰ ਕਾਂਗਰਸ ਨੂੰ ਚਾਰ ਅਤੇ ਆਰਜੇਡੀ ਨੂੰ ਇੱਕ ਮੰਤਰੀ ਅਹੁਦੇ ਮਿਲਣ ਦੀ ਸੰਭਾਵਨਾ ਹੈ, ਜਦਕਿ ਸੀਪੀਆਈ (ਐਮਐਲ) ਨੂੰ ਵੀ ਇੱਕ ਮੰਤਰੀ ਦਾ ਅਹੁਦਾ ਮਿਲ ਸਕਦਾ ਹੈ।

ਇਹ ਵੀ ਪੜ੍ਹੋ - ਵੱਡਾ ਝਟਕਾ : ਅੱਜ ਤੋਂ ਮਹਿੰਗਾ ਹੋਇਆ LPG Gas Cylinder, ਜਾਣੋ ਨਵੀਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News