ਝਾਰਖੰਡ ਐਗਜ਼ਿਟ ਪੋਲ : ਭਾਜਪਾ ਨੂੰ ਲੱਗ ਸਕਦੈ ਝਟਕਾ,ਕਾਂਗਰਸ ਗਠਜੋੜ ਸਰਕਾਰ ਬਣਨ ਦੇ ਆਸਾਰ

Saturday, Dec 21, 2019 - 10:31 AM (IST)

ਝਾਰਖੰਡ ਐਗਜ਼ਿਟ ਪੋਲ : ਭਾਜਪਾ ਨੂੰ ਲੱਗ ਸਕਦੈ ਝਟਕਾ,ਕਾਂਗਰਸ ਗਠਜੋੜ ਸਰਕਾਰ ਬਣਨ ਦੇ ਆਸਾਰ

ਨਵੀਂ ਦਿੱਲੀ— ਝਾਰਖੰਡ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਰਕਾਰੀ ਤੌਰ 'ਤੇ ਭਾਵੇਂ ਸੋਮਵਾਰ ਨੂੰ ਆਉਣਗੇ ਪਰ ਟੀ. ਵੀ. ਚੈਨਲਾਂ ਨੇ ਐਗਜ਼ਿਟ ਪੋਲ ਵਿਚ ਕਾਂਗਰਸ-ਝਾਰਖੰਡ ਮੁਕਤੀ ਮੋਰਚਾ (ਜੇ. ਐੱਮ. ਐੱਮ.) ਗਠਜੋੜ ਦੀ ਸਰਕਾਰ ਬਣਨ ਦਾ ਇਸ਼ਾਰਾ ਦਿੱਤਾ ਹੈ। 'ਆਜ ਤੱਕ' ਅਤੇ 'ਸਟਾਰ ਇੰਡੀਆ' ਨੇ ਕਿਹਾ ਹੈ ਕਿ ਭਾਜਪਾ ਨੂੰ 22 ਤੋਂ 32 ਸੀਟਾਂ ਮਿਲਣਗੀਆਂ ਜਦੋਂਕਿ ਕਾਂਗਰਸ-ਜੇ. ਐੱਮ. ਐੱਮ. ਗਠਜੋੜ ਨੂੰ 38 ਤੋਂ 50 ਸੀਟਾਂ ਮਿਲਣ ਦੀ ਸੰਭਾਵਨਾ ਹੈ।

ਇਸ ਤਰ੍ਹਾਂ ਇਸ ਵਾਰ ਝਾਰਖੰਡ ਵਿਚ ਕਮਲ ਖਿੜਦਾ ਨਜ਼ਰ ਨਹੀਂ ਆਉਂਦਾ। ਜੇ. ਵੀ. ਐੱਮ. ਨੂੰ 2 ਤੋਂ 4, ਆਜਸੂ ਨੂੰ 3 ਤੋਂ 5 ਅਤੇ ਹੋਰਨਾਂ ਪਾਰਟੀਆਂ ਨੂੰ 3 ਤੋਂ 4 ਸੀਟਾਂ ਮਿਲਣ ਦੀ ਸੰਭਾਵਨਾ ਹੈ। 81 ਸੀਟਾਂ ਵਾਲੀ ਵਿਧਾਨ ਸਭਾ ਵਿਚ ਬਹੁਮਤ ਹਾਸਲ ਕਰਨ ਲਈ 41 ਸੀਟਾਂ ਦੀ ਜ਼ਰੂਰਤ ਹੈ। ਸੂਬੇ ਦੀਆਂ 81 ਸੀਟਾਂ ਵਿਚੋਂ 67 ਸੀਟਾਂ ਨਕਸਲਵਾਦ ਤੋਂ ਪ੍ਰਭਾਵਿਤ ਹਨ। 'ਏ. ਬੀ. ਪੀ.' ਮੁਤਾਬਕ ਭਾਜਪਾ ਨੂੰ 35, ਝਾਰਖੰਡ ਮੁਕਤੀ ਮੋਰਚਾ-ਕਾਂਗਰਸ ਨੂੰ 37, ਆਜਸੂ ਨੂੰ 5 ਅਤੇ ਜੇ. ਵੀ. ਐੱਮ. ਨੂੰ 2 ਸੀਟਾਂ ਅਤੇ ਇਕ ਸੀਟ ਹੋਰ ਪਾਰਟੀ ਨੂੰ ਮਿਲਣ ਦੀ ਸੰਭਾਵਨਾ ਹੈ।


author

DIsha

Content Editor

Related News