2 ਦਿਨ ਪਹਿਲਾਂ ਦਿੱਤਾ ਬੱਚੇ ਨੂੰ ਜਨਮ, ਕੋਰੋਨਾ ਪਾਜ਼ੀਟਿਵ ਨਿਕਲੀ ਔਰਤ
Saturday, Apr 18, 2020 - 12:25 PM (IST)

ਰਾਂਚੀ- ਝਾਰਖੰਡ 'ਚ 2 ਦਿਨ ਪਹਿਲਾਂ ਇਕ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਈ ਹੈ। ਉਸ ਦੇ ਬੱਚੇ ਨੂੰ ਰਿਮਸ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਕਰਵਾਇਆ ਗਿਆ ਹੈ। ਰਾਂਚੀ ਪ੍ਰਸ਼ਾਸਨ ਨੇ ਕਿਹਾ ਕਿ ਸਦਰ ਹਸਪਤਾਲ ਦੇ ਕਰਮਚਾਰੀ ਜਿਨਾਂ ਨੇ ਔਰਤ ਦਾ ਇਲਾਜ ਕੀਤਾ ਸੀ, ਉਨਾਂ ਦਾ ਹੁਣ ਪ੍ਰੀਖਣ ਕੀਤਾ ਜਾਵੇਗਾ।
ਰਿਮਸ ਦੇ ਮੈਡੀਕਲ ਸੁਪਰਡੈਂਟ ਡਾਕਟਰ ਵੀ. ਕਸ਼ਯਪ ਨੇ ਕਿਹਾ,''ਬੱਚੇ ਦੀ ਉੱਚਿਤ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਸਾਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਚੰਗੀ ਤਰਾਂ ਨਾਲ ਸੈਨੀਟਾਈਜੇਸ਼ਨ ਕਰਨ ਤੋਂ ਬਾਅਦ ਬੱਚੇ ਨੂੰ ਮਾਂ ਵਲੋਂ ਦੁੱਧ ਪਿਲਾਉਣ ਦੀ ਮਨਜ਼ੂਰੀ ਦਿੱਤੀ ਗਈ। ਬੱਚੇ ਦੇ ਨਮੂਨੇ ਨੂੰ ਅੱਜ ਪ੍ਰੀਖਣ ਲਈ ਭੇਜਿਆ ਜਾਵੇਗਾ।''