ਆਟੋ ਚਾਲਕਾਂ ਹੜਤਾਲ ਕਾਰਨ ਰੁਕੀ ਸ਼ਹਿਰ ਦੀ ਰਫ਼ਤਾਰ, ਲੋਕਾਂ ਦੀ ਵਧੀ ਪਰੇਸ਼ਾਨੀ

12/22/2020 4:17:44 PM

ਧਨਬਾਦ- ਝਾਰਖੰਡ 'ਚ ਧਨਬਾਦ ਸ਼ਹਿਰ ਦੇ ਆਟੋ ਚਾਲਕਾਂ ਨੇ ਸੋਮਵਾਰ ਦੇਰ ਰਾਤ ਹੜਤਾਲ 'ਤੇ ਜਾਣ ਕਾਰਨ ਮੰਗਲਵਾਰ ਸਵੇਰ ਤੋਂ ਸ਼ਹਿਰ ਦੀ ਰਫ਼ਤਾਰ 'ਤੇ ਬਰੇਕ ਲੱਗ ਗਿਆ ਹੈ। ਧਨਬਾਦ ਸ਼ਹਿਰ ਦੇ ਆਟੋ ਚਾਲਕ 21 ਦਸੰਬਰ ਦੇਰ ਰਾਤ ਤੋਂ ਹੀ ਹੜਤਾਲ 'ਤੇ ਚੱਲੇ ਗਏ ਹਨ। ਲੋਕਾਂ ਨੂੰ ਆਟੋ ਦੀ ਬਜਾਏ ਪੈਦਲ ਤੁਰ ਕੇ ਰਸਤਾ ਤੈਅ ਕਰਨਾ ਪੈ ਰਿਹਾ ਹੈ। ਆਟੋ ਹੜਤਾਲ ਦਾ ਫਾਇਦਾ ਧਨਬਾਦ ਰੇਲਵੇ ਸਟੇਸ਼ਨ ਦੇ ਟੈਕਸੀ ਵਾਸਿਆਂ ਨੇ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਬਾਹਰੋਂ ਆਉਣ ਵਾਲੇ ਯਾਤਰੀਆਂ ਤੋਂ 2 ਗੁਣਾ ਤੱਕ ਕਿਰਾਇਆ ਵਸੂਲ ਰਹੇ ਹਨ। ਧਨਬਾਦ ਰੇਲਵੇ ਸਟੇਸ਼ਨ ਤੋਂ ਝਰੀਆ ਦਾ ਕਿਰਾਇਆ 400 ਤੋਂ 500 ਰੁਪਏ ਦੀ ਮੰਗ ਕੀਤੀ ਜਾ ਰਹੀ ਹੈ।

ਕੋਰੋਨਾ ਕਾਲ 'ਚ ਆਟੋ ਦਾ ਘੱਟੋ-ਘੱਟ ਕਿਰਾਇਆ 10 ਰੁਪਏ ਕਰ ਦਿੱਤਾ ਗਿਆ ਸੀ। ਕਿਰਾਇਆ ਵਧਣ ਦੇ ਨਾਲ ਹੀ ਇਹ ਵੀ ਤੈਅ ਹੋਇਆ ਸੀ ਕਿ ਆਟੋ ਚਾਲਕ ਹੁਣ ਸੀਮਿਤ ਗਿਣਤੀ 'ਚ ਹੀ ਯਾਤਰੀਆਂ ਨੂੰ ਬਿਠਾਉਣਗੇ। ਚਾਲਕਾਂ ਨੇ ਵਧਿਆ ਕਿਰਾਇਆ ਲੈਣਾ ਸ਼ੁਰੂ ਕਰ ਦਿੱਤਾ ਪਰ ਸਰੀਰਕ ਦੂਰੀ ਦਾ ਖਿਆਲ ਰੱਖਣਾ ਭੁੱਲ ਗਏ। ਇਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਫਿਰ ਤੋਂ ਪੁਰਾਣਾ ਕਿਰਾਇਆ ਲਾਗੂ ਕਰਨ ਦੀ ਗੱਲ ਕਹਿ ਦਿੱਤੀ ਹੈ। ਪੁਰਾਣਾ ਕਿਰਾਇਆ ਲਾਗੂ ਹੋਇਆ ਤਾਂ ਘੱਟੋ-ਘੱਟ ਕਿਰਾਇਆ 10 ਰੁਪਏ ਦੀ ਬਜਾਏ 6 ਰੁਪਏ ਹੀ ਹੋਵੇਗਾ। ਪ੍ਰਸ਼ਾਸਨ ਦਾ ਇਹ ਫੈਸਲਾ ਆਟੋ ਚਾਲਕਾਂ ਨੂੰ ਸਹੀ ਨਹੀਂ ਲੱਗਾ ਹੈ ਅਤੇ ਉਨ੍ਹਾਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰ ਦਿੱਤਾ। 


DIsha

Content Editor

Related News