ਹੁਣ ਇਸ ਸੂਬੇ ''ਚ ਵੀ ਰੱਦ ਹੋਈਆਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ, 7.5 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਰਾਹਤ

Thursday, Jun 10, 2021 - 10:56 PM (IST)

ਹੁਣ ਇਸ ਸੂਬੇ ''ਚ ਵੀ ਰੱਦ ਹੋਈਆਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ, 7.5 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਰਾਹਤ

ਰਾਂਚੀ - ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਨਾਲ ਦੇਸ਼ ਭਰ ਵਿੱਚ ਬਣੀ ਭਿਆਨਕ ਸਥਿਤੀ ਨੂੰ ਵੇਖਦੇ ਹੋਏ ਸੀ.ਬੀ.ਐੱਸ.ਈ. ਅਤੇ ਆਈ.ਸੀ.ਐੱਸ.ਈ. ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਹੋ ਚੁੱਕੀਆਂ ਹਨ। ਹੁਣ ਇਸ ਕ੍ਰਮ ਵਿੱਚ ਦੇਸ਼ ਭਰ ਦੇ ਕਈ ਸੂਬੇ ਹੁਣ ਤੱਕ ਬੋਰਡ ਪ੍ਰੀਖਿਆਵਾਂ ਰੱਦ ਕਰਣ ਦਾ ਫੈਸਲਾ ਲੈ ਚੁੱਕੇ ਹਨ। ਇਸ ਕ੍ਰਮ ਵਿੱਚ ਵੀਰਵਾਰ ਨੂੰ ਝਾਰਖੰਡ ਅਕੈਡਮਿਕ ਕੌਂਸਲ (JAC) ਨੇ ਵੀ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ- ਕੋਵਿਸ਼ੀਲਡ ਅਤੇ ਕੋਵੈਕਸੀਨ ਦੀ ਡੋਜ਼ ਤੋਂ ਬਾਅਦ ਵੀ ਇਨਫੈਕਟਿਡ ਕਰ ਸਕਦਾ ਹੈ ਕੋਰੋਨਾ ਦਾ 'ਡੈਲਟਾ' ਵੇਰੀਐਂਟ

ਝਾਰਖੰਡ ਸਰਕਾਰ ਨੇ ਸਿੱਖਿਆ ਜਗਤ ਦੇ ਲੋਕਾਂ ਨਾਲ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਹੈ। ਇਸ ਫੈਸਲੇ ਨਾਲ ਸੂਬੇ ਦੇ 7.5 ਲੱਖ ਤੋਂ ਜ਼ਿਆਦਾ ਲਾਭਪਾਤਰੀਆਂ ਨੂੰ ਰਾਹਤ ਮਿਲੀ ਹੈ। ਦੱਸ ਦਈਏ ਕਿ ਇਸ ਸਾਲ 4.32 ਲੱਖ ਵਿਦਿਆਰਥੀ ਮੈਟ੍ਰਿਕ ਯਾਨੀ ਦੱਸਵੀਂ ਦੀ ਪ੍ਰੀਖਿਆ ਵਿੱਚ ਹਿੱਸਾ ਲੈਣ ਵਾਲੇ ਸਨ, ਉਥੇ ਹੀ 3.31 ਵਿਦਿਆਰਥੀਆਂ ਨੇ 12ਵੀਂ ਲਈ ਇਨਰੋਲ ਕਰਾਇਆ ਸੀ। ਹੁਣ ਝਾਰਖੰਡ ਅਕੈਡਮਿਕ ਕੌਂਸਲ ਦੁਆਰਾ ਇਸ ਸੈਸ਼ਨ ਵਿੱਚ ਆਯੋਜਿਤ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਹੋਣ ਨਾਲ ਮਾਪਿਆਂ ਨੂੰ ਵੀ ਰਾਹਤ ਮਿਲੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News