ਝਾਰਖੰਡ ’ਚ ਵਾਪਰਿਆ ਦਰਦਨਾਕ ਹਾਦਸਾ, ਤਾਲਾਬ ’ਚ ਡੁੱਬਣ ਨਾਲ 7 ਬੱਚੀਆਂ ਦੀ ਮੌਤ
Saturday, Sep 18, 2021 - 03:02 PM (IST)
ਰਾਂਚੀ- ਝਾਰਖੰਡ ’ਚ ਲਾਤੇਹਾਰ ਜ਼ਿਲ੍ਹੇ ’ਚ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਕਰਮਾ ਵਿਸਰਜਨ ਦੌਰਾਨ ਤਾਲਾਬ ’ਚ ਡੁੱਬਣ ਨਾਲ 7 ਬੱਚੀਆਂ ਦੀ ਮੌਤ ਹੋ ਗਈ। ਮ੍ਰਿਤਕ ਸਾਰੀਆਂ ਕੁੜੀਆਂ ਦੀ ਉਮਰ 12 ਸਾਲ ਤੋਂ 20 ਸਾਲ ਦਰਮਿਆਨ ਹੈ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਘਟਨਾ ਬਾਲੂਮਾਥ ਥਾਣਾ ਖੇਤਰ ਦੇ ਮਨਨਡੀਹ ਪਿੰਡ ਦੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਹੈ। ਹਾਦਸੇ ਤੋਂ ਬਾਅਦ ਪੂਰੇ ਪਿੰਡ ’ਚ ਮਾਤਮ ਪਸਰਿਆ ਹੈ।
ਇਹ ਵੀ ਪੜ੍ਹੋ : ਬੈਂਗਲੁਰੂ ’ਚ ਪਰਿਵਾਰ ਦੇ 5 ਮੈਂਬਰ ਮਿਲੇ ਮ੍ਰਿਤ, 5 ਦਿਨਾਂ ਤੱਕ ਲਾਸ਼ਾਂ ਨਾਲ ਰਹੀ ਢਾਈ ਸਾਲ ਦੀ ਬੱਚੀ
ਸੂਤਰਾਂ ਅਨੁਸਾਰ ਸ਼ੁੱਕਰਵਾਰ ਰਾਤ ਪਿੰਡ ’ਚ ਕਰਮਾ ਪੂਜਾ ਸੰਪੰਨ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਪਿੰਡ ਦੇ ਲੋਕ ਕਰਮ ਡਾਲੀ ਵਿਸਰਜਿਤ ਕਰਨ ਲਈ ਤਾਲਾਬ ਗਏ ਸਨ। ਤਾਲਾਬ ’ਚ ਨਹਾਉਣ ਦੌਰਾਨ 7 ਬੱਚੀਆਂ ਡੂੰਘੇ ਪਾਣੀ ’ਚ ਚੱਲੀ ਗਈਆਂ। ਜਨਾਨੀਆਂ ਨੇ ਰੌਲਾ ਪਾਇਆ ਤਾਂ ਨੇੜੇ-ਤੇੜੇ ਦੇ ਕੁਝ ਲੋਕਾਂ ਨੇ ਤਾਲਾਬ ’ਚ ਛਾਲ ਮਾਰ ਕੇ ਬੱਚੀਆਂ ਨੂੰ ਬਾਹਰ ਕੱਢਿਆ। ਡੁੱਬਣ ਨਾਲ ਤਿੰਨ ਬੱਚੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਰਿਵਾਰ ਵਾਲੇ 4 ਬੱਚੀਆਂ ਨੂੰ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਬੱਚੀਆਂ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ : ਮੱਧ ਪ੍ਰਦੇਸ਼ : ਪ੍ਰੇਮ ਪ੍ਰੰਸਗ ’ਚ ਨੌਜਵਾਨ ’ਤੇ ਮਿੱਟੀ ਦਾ ਤੇਲ ਸੁੱਟ ਕੇ ਲਾਈ ਅੱਗ, 4 ਲੋਕ ਗ੍ਰਿਫ਼ਤਾਰ