ਝਾਰਖੰਡ : ਸੜਕ ਹਾਦਸੇ 'ਚ 12 ਦੀ ਮੌਤ, ਚਾਰ ਜ਼ਖਮੀ
Monday, Jan 15, 2018 - 12:57 AM (IST)

ਗੁਮਲਾ— ਝਾਰਖੰਡ 'ਚ ਗੁਮਲਾ ਜ਼ਿਲੇ ਦੇ ਭਰਨੋ ਥਾਣਾ ਇਲਾਕੇ 'ਚ ਪਲਮਾ ਡੀਪਾ ਰਾਸ਼ਟਰੀ ਰਾਜਮਾਰਗ-43 ਦੇ ਨੇੜੇ ਅੱਜ ਰਾਤ ਭਿਆਨਕ ਸੜਕ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਲੋਕ ਜ਼ਖਮੀ ਹੋ ਗਏ।
ਪੁਲਸ ਸੂਤਰ੍ਹਾਂ ਨੇ ਦੱਸਿਆ ਕਿ ਪਲਮਾ ਡੀਪਾ ਰਾਸ਼ਟਰੀ ਮਾਰਗ-43 ਦੇ ਸਾਹਮਣੇ ਇਕ ਟਰੱਕ ਨੇ ਟੈਂਪੂ ਨੂੰ ਟੱਕਰ ਮਾਰ ਦਿੱਤੀ, ਜਿਸ 'ਚ ਟੈਂਪੂ 'ਚ ਸਵਾਰ 16 'ਚੋਂ 12 ਲੋਕਾਂ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਰਾਜੇਂਦਰ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ 'ਚ 6 ਔਰਤਾਂ, 4 ਬੱਚੇ ਤੇ 2 ਪੁਰਸ਼ ਹਨ। ਸਾਰੇ ਮ੍ਰਿਤਕ ਇਕ ਹੀ ਪਰਿਵਾਰ ਦੇ ਮੈਂਬਰ ਹਨ ਤੇ ਉਹ ਭਰਨੋ ਪ੍ਰਖੰਡ ਦੇ ਜਤਰਗੜੀ ਪਿੰਡ ਦੇ ਰਹਿਣ ਵਾਲੇ ਹਨ।