ਝਾਰਖੰਡ : 10 ਸਾਈਬਰ ਅਪਰਾਧੀ ਗ੍ਰਿਫਤਾਰ, 28 ਮੋਬਾਇਲਾਂ ਸਮੇਤ 1.50 ਲੱਖ ਨਕਦ ਬਰਾਮਦ

11/07/2019 5:58:07 PM

ਦੇਵਘਰ— ਝਾਰਖੰਡ ਦੇ ਦੇਵਘਰ ਜ਼ਿਲੇ 'ਚ ਵੀਰਵਾਰ ਨੂੰ 10 ਸਾਈਬਰ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਕ ਵਿਸ਼ੇਸ਼ ਮੁਹਿੰਮ 'ਚ ਸਾਈਬਰ ਪੁਲਸ ਨੇ ਜ਼ਿਲੇ ਦੇ 2 ਪਿੰਡਾਂ ਤੋਂ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਉਨ੍ਹਾਂ ਕੋਲੋਂ 28 ਮੋਬਾਇਲ ਫੋਨ, 6 ਬੈਂਕ ਪਾਸਬੁੱਕ, 19 ਏ.ਟੀ.ਐੱਮ. ਕਾਰਡ, ਇਕ ਵਾਹਨ, 2 ਬਾਈਕਾਂ ਅਤੇ 1.50 ਲੱਖ ਰੁਪਏ ਨਕਦ ਜ਼ਬਤ ਕੀਤੇ। ਪੁਲਸ ਨੇ ਪਹਿਲਾਂ ਗਿਰੀਸ਼ ਮੰਡਲ, ਸੁਜੀਤ ਮੰਡਲ, ਅਮਰ ਕੁਮਾਰ ਅਤੇ 2 ਹੋਰ ਨੂੰ ਜਗਗਡੀਹ ਪਿੰਡ ਤੋਂ ਗ੍ਰਿਫਤਾਰ ਕੀਤਾ ਸੀ। ਰੱਬਾਨੀ ਅੰਸਾਰੀ, ਸਰਫਰਾਜ਼ ਅੰਸਾਰੀ, ਤਾਹਿਰ ਅੰਸਾਰੀ ਸਮੇਤ ਹੋਰ 5 ਨੂੰ ਮੁਰਲੀਪਹਾੜੀ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ।

ਗ੍ਰਿਫਤਾਰ ਅਪਰਾਧੀ ਆਸਾਨੀ ਨਾਲ ਪੈਸਾ ਕਮਾਉਣ ਲਈ ਈ-ਵਾਲੇਟ, ਯੂ.ਪੀ.ਆਈ. ਅਤੇ ਅਜਿਹੇ ਹੋਰ ਮਾਧਿਅਮਾਂ ਨਾਲ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਝਾਰਖੰਡ ਦੇ ਦੇਵਘਰ ਅਤੇ ਜਾਮਤਾੜਾ ਜ਼ਿਲੇ ਰਾਜ 'ਚ ਸਾਈਬਰ ਅਪਰਾਧ ਕੇਂਦਰ ਬਣ ਗਏ ਹਨ। ਹਾਲ ਦੇ ਸਾਲਾਂ 'ਚ 2 ਜ਼ਿਲਿਆਂ 'ਚੋਂ 50 ਤੋਂ ਵਧ ਸਾਈਬਰ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਅਨੁਸਾਰ ਗਰੀਬ ਆਰਥਿਕ ਸਥਿਤੀ ਦੇ ਲੋਕਾਂ ਸਾਈਬਰ ਚੋਰੀ ਨੂੰ ਅੰਜਾਮ ਦੇਣ ਵਾਲੇ ਪੈਸਿਆਂ ਨਾਲ ਜ਼ਿਲਿਆਂ 'ਚ ਜਾਇਦਾਦ ਬਣਾਈ ਹੈ। ਜਮਾਤਾਰਾ ਜ਼ਿਲੇ 'ਚ 13 ਸਾਈਬਰ ਅਪਰਾਧੀਆਂ ਦੀ ਜਾਇਦਾਦ ਕੁਰਕ ਕੀਤੀ ਗਈ ਹੈ।


DIsha

Content Editor

Related News