ਝਾਰਖੰਡ: ਤਿੰਨ ਬੱਚਿਆਂ ਸਮੇਤ ਜਨਾਨੀ ਨੇ ਖੂਹ ''ਚ ਮਾਰੀ ਛਾਲ, ਮਾਂ ਸਮੇਤ 3 ਦੀ ਮੌਤ, 1 ਬੱਚਾ ਗੰਭੀਰ

Thursday, Jul 08, 2021 - 12:28 AM (IST)

ਝਾਰਖੰਡ: ਤਿੰਨ ਬੱਚਿਆਂ ਸਮੇਤ ਜਨਾਨੀ ਨੇ ਖੂਹ ''ਚ ਮਾਰੀ ਛਾਲ, ਮਾਂ ਸਮੇਤ 3 ਦੀ ਮੌਤ, 1 ਬੱਚਾ ਗੰਭੀਰ

ਰਾਂਚੀ - ਝਾਰਖੰਡ ਦੇ ਕੋਡਰਮਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਘਰੇਲੂ ਝਗੜਿਆਂ ਅਤੇ ਪ੍ਰੇਸ਼ਾਨੀਆਂ ਤੋਂ ਤੰਗ ਆ ਕੇ ਇੱਕ ਜਨਾਨੀ ਨੇ ਆਪਣੇ ਤਿੰਨ ਬੱਚਿਆਂ ਦੇ ਨਾਲ ਖੂਹ ਵਿੱਚ ਛਾਲ ਮਾਰ ਦਿੱਤੀ। ਇਸ ਦੌਰਾਨ ਜਨਾਨੀ ਅਤੇ ਉਸਦੇ ਦੋ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ, ਜਦੋਂ ਕਿ ਇੱਕ ਬੱਚੇ ਨੂੰ ਬਚਾ ਲਿਆ ਗਿਆ ਹੈ। ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਇਹ ਵਾਰਦਾਤ ਕੋਡਰਮਾ ਦੇ ਖਾਂਦੀ ਪੰਚਾਇਤ ਦੇ ਚੰਦਵਾਰਾ ਥਾਣਾ ਇਲਾਕੇ ਦੀ ਹੈ। ਜਿੱਥੇ ਇੱਕ ਜਨਾਨੀ ਆਪਣੇ ਤਿੰਨ ਬੱਚਿਆਂ ਨਾਲ ਖੂਹ ਵਿੱਚ ਮਾਰ ਗਈ। ਜਾਣਕਾਰੀ ਮੁਤਾਬਕ ਸੰਗੀਤਾ ਦੇਵੀ ਕੱਲ ਰਾਤ 12 ਵਜੇ ਤੋਂ ਹੀ ਆਪਣੇ ਤਿੰਨ ਬੱਚਿਆਂ ਦੇ ਨਾਲ ਘਰੋਂ ਬਾਹਰ ਨਿਕਲ ਗਈ ਸੀ। ਉਹ ਬੱਚਿਆਂ ਦੇ ਨਾਲ ਘਰੋਂ ਕੁੱਝ ਦੂਰ ਇੱਕ ਖੂਹ ਦੇ ਕੋਲ ਪਹੁੰਚੀ ਅਤੇ ਬੱਚਿਆਂ ਨੂੰ ਲੈ ਕੇ ਖੂਹ ਵਿੱਚ ਛਾਲ ਮਾਰ ਦਿੱਤੀ। ਹਾਲਾਂਕਿ ਇਸ ਦੌਰਾਨ ਉਸ ਦਾ ਇੱਕ ਬੱਚਾ ਖੂਹ ਵਿੱਚ ਪੱਥਰ 'ਤੇ ਅਟਕ ਗਿਆ।

ਇਹ ਵੀ ਪੜ੍ਹੋ- ਤੰਤਰ-ਮੰਤਰ ਦੇ ਚੱਕਰ 'ਚ ਗੁਆਂਢੀ ਨੇ ਕੀਤੀ ਨਬਾਲਿਗ ਦੀ ਹੱਤਿਆ

ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਉੱਥੇ ਪੁੱਜੇ। ਲੋਕਾਂ ਨੇ ਵੇਖਿਆ ਕਿ ਜਨਾਨੀ ਸਮੇਤ ਉਸ ਦੀ 6 ਸਾਲਾ ਦੀ ਧੀ ਅਤੇ 2 ਸਾਲ ਦੇ ਬੇਟੇ ਦੀ ਲਾਸ਼ ਖੂਹ ਵਿੱਚ ਤੈਰ ਰਹੀ ਸੀ। ਜਦੋਂ ਕਿ ਰੋਣ ਵਾਲਾ ਬੱਚਾ ਜਖ਼ਮੀ ਸੀ। ਤੁਰੰਤ ਇਸ ਬਾਰੇ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਜ਼ਖ਼ਮੀ ਬੱਚੇ ਨੂੰ ਬਾਹਰ ਕੱਢਕੇ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਾ ਦਿੱਤਾ ਹੈ। ਉਥੇ ਹੀ ਜਨਾਨੀ ਅਤੇ ਦੋ ਬੱਚਿਆਂ ਦੀ ਲਾਸ਼ ਪੋਸਟਮਾਰਟਮ ਲਈ ਭੇਜੇ ਗਏ ਹਨ।

ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਸੰਗੀਤਾ ਦੇ ਸਹੁਰਾ-ਘਰ ਵਾਲੇ ਉਸ 'ਤੇ ਪ੍ਰੇਮ ਸੰਬੰਧ ਦਾ ਦੋਸ਼ ਵੀ ਲਗਾ ਰਹੇ ਸਨ। ਇਨ੍ਹਾਂ ਸਾਰੀ ਵਜ੍ਹਾਂ ਨਾਲ ਸੰਗੀਤਾ ਕਾਫ਼ੀ ਪ੍ਰੇਸ਼ਾਨ ਰਹਿੰਦੀ ਸੀ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ, ਪੁਲਸ ਘਟਨਾ ਦੀ ਜਾਂਚ ਵਿੱਚ ਜੁੱਟ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News