ਝਾਰਖੰਡ ''ਚ ਅਣਪਛਾਤੇ ਵਿਅਕਤੀ ਨੇ 5 ਸਾਲ ਦੀ ਮਾਸੂਮ ਬੱਚੀ ਨਾਲ ਕੀਤਾ ਰੇਪ
Monday, Dec 11, 2017 - 03:52 PM (IST)
ਜਮਸ਼ੇਦਪੁਰ : ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲੇ 'ਚ ਇਕ ਅਣਪਛਾਤੇ ਵਿਅਕਤੀ ਨੇ 5 ਸਾਲਾ ਮਾਸੂਮ ਦੀ ਕਥਿਤ ਤੌਰ 'ਤੇ ਇੱਜ਼ਤ ਲੁੱਟੀ। ਪੁਲਸ ਨੇ ਦੱਸਿਆ ਕਿ ਲੜਕੀ ਸਵੇਰੇ ਖੁੱਲ੍ਹੇ 'ਚ ਜੰਗਲ ਪਾਣੀ ਗਈ ਸੀ ਜਦੋਂ ਵਿਅਕਤੀ ਨੇ ਉਸ ਨਾਲ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਨੇ ਉਸ ਨੂੰ ਉਸ ਦੇ ਘਰ ਨੇੜੇ ਬੇਹੋਸ਼ੀ ਦੀ ਹਾਲਤ 'ਚ ਦੇਖਿਆ। ਉਸ ਦੇ ਚਿਹਰੇ 'ਤੇ ਜ਼ਖਮਾਂ ਦੇ ਨਿਸ਼ਾਨ ਵੀ ਸਨ।
