ਝਾਰਖੰਡ ''ਚ ਨਕਸਲੀ ਹਮਲਾ, 5 ਪੁਲਸ ਮੁਲਾਜ਼ਮ ਸ਼ਹੀਦ

06/14/2019 8:21:33 PM

ਨੈਸ਼ਨਲ ਡੈਸਕ: ਝਾਰਖੰਡ ਦੇ ਤਿਰੂਲਡੀਹ 'ਚ ਸ਼ੁੱਕਰਵਾਰ ਸ਼ਾਮ ਨਕਸਲੀ ਹਮਲਾ ਹੋਇਆ। ਜਿਸ 'ਚ 5 ਪੁਲਸ ਜਵਾਨ ਸ਼ਹੀਦ ਹੋ ਗਏ। ਮੋਟਰਸਾਈਕਲ ਸਵਾਰ ਨਕਸਲੀਆਂ ਵਲੋਂ ਸਰਾਏਕਲਾਂ ਪੁਲਸ ਦੀ ਗੱਡੀ 'ਤੇ ਗੋਲੀਬਾਰੀ ਕਰ ਹਮਲਾ ਕੀਤਾ ਗਿਆ। ਜਿਸ ਦੌਰਾਨ ਝਾਰਖੰਡ ਪੁਲਸ ਦੇ 5 ਜਵਾਨ ਸ਼ਹੀਦ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲਾਂ 'ਤੇ 10 ਨਕਸਲੀਆਂ ਨੇ ਪੁਲਸ ਦੀ ਪੈਟਰੋਲਿੰਗ ਗੱਡੀ ਨੂੰ ਆਪਣਾ ਨਿਸ਼ਾਨਾ ਬਣਾਇਆ।


Related News