ਝਾਰਖੰਡ: ''ਜਲ ਜੀਵਨ ਮਿਸ਼ਨ'' ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ''ਚ ਈਡੀ ਨੇ ਕੀਤੀ ਛਾਪੇਮਾਰੀ

Monday, Oct 14, 2024 - 07:06 PM (IST)

ਝਾਰਖੰਡ: ''ਜਲ ਜੀਵਨ ਮਿਸ਼ਨ'' ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ''ਚ ਈਡੀ ਨੇ ਕੀਤੀ ਛਾਪੇਮਾਰੀ

ਰਾਂਚੀ (ਏਜੰਸੀ)- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਝਾਰਖੰਡ ਵਿੱਚ 'ਜਲ ਜੀਵਨ ਮਿਸ਼ਨ' ਯੋਜਨਾ ਨੂੰ ਲਾਗੂ ਕਰਨ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਸੋਮਵਾਰ ਨੂੰ ਰਾਂਚੀ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਕ ਸੀਨੀਅਰ ਆਈ. ਏ. ਐੱਸ.ਅਧਿਕਾਰੀ ਮਨੀਸ਼ ਰੰਜਨ ਤੇ ਮੰਤਰੀ ਮਿਥਿਲੇਸ਼ ਠਾਕੁਰ ਨਾਲ ਜੁੜੇ ਵਿਅਕਤੀਆਂ ਦੇ ਕਰੀਬ 20 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ। ਈ. ਡੀ. ਨੇ ਰਾਂਚੀ ਦੇ ਬਰਿਆਟੂ ਸਥਿਤ ਮਨੀਸ਼ ਰੰਜਨ ਦੀ ਭੈਣ ਦੇ ਘਰ ਵੀ ਛਾਪਾ ਮਾਰਿਆ।

ਇਹ ਵੀ ਪੜ੍ਹੋ: ਨਸ਼ਿਆਂ ਵਿਰੁੱਧ ਸਖ਼ਤੀ ਨਾਲ ਜਾਰੀ ਰਹੇਗੀ ਮੁਹਿੰਮ : ਅਮਿਤ ਸ਼ਾਹ

ਮਿਥਿਲੇਸ਼ ਠਾਕੁਰ ਦੇ ਪੀ. ਐੱਸ. ਹਰਿੰਦਰ ਸਿੰਘ, ਮੰਤਰੀ ਦੇ ਭਰਾ ਵਿਨੇ ਠਾਕੁਰ ਤੇ ਕਈ ਵਿਭਾਗੀ ਇੰਜੀਨੀਅਰਾਂ ਦੇ ਘਰਾਂ ’ਤੇ ਵੀ ਛਾਪੇਮਾਰੀ ਕੀਤੀ ਗਈ। ਇਹ ਮਾਮਲਾ ਜਲ ਜੀਵਨ ਮਿਸ਼ਨ ਵਿੱਚ ਹੋਈਆਂ ਬੇਨਿਯਮੀਆਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਓਲੰਪਿਕ ਕਾਂਸੀ ਜੇਤੂ ਕੁਸਾਲੇ ਨੂੰ ਮਹਾਰਾਸ਼ਟਰ ਸਰਕਾਰ ਨੇ ਕੀਤਾ ਸਨਮਾਨਿਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News