ਝਾਰਖੰਡ ''ਚ 4 ਅੱਤਵਾਦੀ ਹਥਿਆਰਾਂ ਸਮੇਤ ਗ੍ਰਿਫਤਾਰ

11/06/2018 10:16:02 PM

ਰਾਂਚੀ— ਝਾਰਖੰਡ 'ਚ ਰਾਂਚੀ-ਲਾਤੇਹਾਰ ਪੁਲਸ ਨੇ ਸਾਂਝੀ ਮੁਹਿੰਮ ਚਲਾ ਕੇ ਰਾਂਚੀ ਦੇ ਖਲਾਰੀ ਇਲਾਕੇ ਦੀ ਤੀਜੀ ਕਾਨਫਰੰਸ ਪੇਸ਼ਕਾਰੀ ਕਮੇਟੀ (ਟੀ. ਐੱਸ. ਪੀ. ਸੀ.) ਦੇ ਚਾਰ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤੋਂ 3 ਐੱਸ. ਐੱਲ. ਆਰ., 1 ਏ. ਕੇ-47, 1 ਰਾਈਫਲ, 1 ਯੂ. ਬੀ. ਜੀ. ਐੱਲ., 1800 ਰਾਉਂਡ ਗੋਲੀਆਂ, ਨਕਸਲੀ ਸਾਹਿਤ ਅਤੇ ਡਾਇਰੀਆਂ ਬਰਾਮਦ ਕੀਤੀਆਂ ਗਈਆਂ ਹਨ।
ਇਨ੍ਹਾਂ ਦੀ ਗਿਰਫਤਾਰੀ 'ਚ ਖਲਾਰੀ ਡੀ. ਐੱਸ. ਪੀ. ਪੀ. ਕੇ. ਸਿੰਘ ਦੀ ਮੁੱਖ ਭੂਮਿਕਾ ਰਹੀ। ਅੰਕਿਤ, ਅਵਿਨਾਸ਼ ਤੇ ਵਿਨੋਦ ਕੁਮਾਰ ਮਹਾਤੋ ਦੀ ਗ੍ਰਿਫਤਾਰੀ ਚਾਨੋ ਥਾਣਾ ਇਲਾਕੇ 'ਚੋਂ ਕੀਤੀ ਗਈ। ਰੰਗਦਾਰੀ-ਲੇਵੀ ਵਸੂਲੀ ਦੇ ਚੱਕਰ 'ਚ ਇਨ੍ਹਾਂ ਦੀ ਗ੍ਰਿਫਤਾਰੀ ਹੋਈ ਹੈ। ਪੁਲਸ ਨੇ ਇਨ੍ਹਾਂ ਨੂੰ ਲੇਵੀ ਦੇਣ ਦੇ ਨਾਂ 'ਤੇ ਟਰੇਸ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਕੋਲਾ ਵਪਾਰੀ ਇਨ੍ਹਾਂ ਦੇ ਨਿਸ਼ਾਨੇ 'ਤੇ ਸਨ। ਇਨ੍ਹਾਂ ਨੇ ਖਲਾਰੀ ਦੇ ਇਕ ਕੋਲੇ ਵਪਾਰੀ ਤੋਂ 50 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਸੀ। 2 ਕੋਲਾ ਵਪਾਰੀਆਂ ਤੋਂ 5 ਤੇ 10 ਲੱਖ ਦੀ ਵਸੂਲੀ ਕਰ ਚੁੱਕੇ ਸਨ।  ਖਲਾਰੀ, ਲਾਤੇਹਾਰ, ਪਲਾਮੂ, ਥੋੜਾ, ਰਾਮਗੜ ਇਨ੍ਹਾਂ ਦੇ ਮੁੱਖ ਕਾਰਜਕਾਰੀ ਇਲਾਕੇ ਸਨ। 


Related News