ਝਾਂਸੀ ''ਚ ਵੱਡਾ ਹਾਦਸਾ: ਇਕ-ਇਕ ਕਰਕੇ ਆਪਸ ''ਚ ਟਕਰਾਏ ਕਈ ਵਾਹਨ, 13 ਜ਼ਖਮੀ
Monday, Mar 30, 2026 - 02:23 PM (IST)
ਝਾਂਸੀ (ਯੂਪੀ) (ਭਾਸ਼ਾ) : ਝਾਂਸੀ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਇਕ-ਇਕ ਕਰਕੇ ਕਈ ਵਾਹਨਾਂ ਦੀ ਆਪਸ ਵਿਚ ਟੱਕਰ ਹੋਣ ਜਾਣ ਦੀ ਸੂਚਨਾ ਮਿਲੀ। ਇਸ ਹਾਦਸੇ ਦੌਰਾਨ ਘੱਟੋ-ਘੱਟ 13 ਲੋਕ ਜ਼ਖ਼ਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਪੁਲਸ ਅਨੁਸਾਰ ਹਾਦਸਾ ਸਵੇਰੇ 6 ਵਜੇ ਦੇ ਕਰੀਬ ਬਾਰਾਗਾਓਂ ਥਾਣਾ ਖੇਤਰ ਦੇ ਕਾਨਪੁਰ ਰੋਡ 'ਤੇ ਵਾਪਰਿਆ, ਜਦੋਂ ਝਾਂਸੀ ਤੋਂ ਕਾਨਪੁਰ ਜਾ ਰਹੀ ਇੱਕ ਰੋਡਵੇਜ਼ ਬੱਸ ਬਚਾਵਲੀ ਨੇੜੇ ਲੇਨ ਤੋੜਦੇ ਹੋਏ ਇੱਕ ਟਰੱਕ ਨਾਲ ਟਕਰਾ ਗਈ।
ਇਹ ਵੀ ਪੜ੍ਹੋ - ਪਤਨੀ ਤੋਂ ਖਹਿੜਾ ਛੁੱਟਣ 'ਤੇ ਪਤੀ ਨੇ ਲਿਆ ਸੁੱਖ ਦਾ ਸਾਹ! 9 KM ਗੋਡਿਆਂ ਭਾਰ ਪਹੁੰਚਿਆ ਮਾਂ ਦੇ ਦਰਬਾਰ
ਇਸ ਹਾਦਸੇ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਮਾਰੂਤੀ ਕਾਰ ਵੀ ਬੱਸ ਨਾਲ ਟਕਰਾ ਗਈ। ਥਾਣਾ ਇੰਚਾਰਜ ਇੰਸਪੈਕਟਰ ਅਰੁਣ ਕੁਮਾਰ ਨੇ ਦੱਸਿਆ ਕਿ ਹਾਦਸੇ ਵਿਚ ਰੋਡਵੇਜ਼ ਬੱਸ ਕੰਡਕਟਰ ਰਿਚਾ ਸਾਹੂ ਅਤੇ ਕਾਰ ਸਵਾਰ ਤਿੰਨ ਲੋਕਾਂ ਸਣੇ 13 ਲੋਕ ਜ਼ਖ਼ਮੀ ਹੋ ਗਏ। ਉਨਾਂ ਕਿਹਾ ਕਿ ਹਾਦਸੇ ਦੌਰਾਨ ਜ਼ਖ਼ਮੀ ਹੋਏ ਸਾਰੇ ਲੋਕਾਂ ਨੂੰ ਇਲਾਜ ਲਈ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ। ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਭੱਜ ਗਿਆ ਅਤੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਭਾਲ ਜਾਰੀ ਹੈ। ਡਾਕਟਰਾਂ ਅਨੁਸਾਰ, ਸਾਰੇ ਜ਼ਖਮੀ ਖ਼ਤਰੇ ਤੋਂ ਬਾਹਰ ਹਨ।
ਇਹ ਵੀ ਪੜ੍ਹੋ - ਰੁਕ ਸਕਦੀ ਹੈ ਤੁਹਾਡੀ ਪੈਨਸ਼ਨ! ਅੱਜ ਹੀ ਕਰ ਲਓ ਆਹ ਕੰਮ, ਸਰਕਾਰ ਨੇ ਜਾਰੀ ਕਰ 'ਤਾ ਨਿਰਦੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
