ਬੈਂਕਾਕ ''ਚ ਵੱਡਾ ਹਾਦਸਾ! ਮਾਲ ਗੱਡੀ ਨੇ ਬੱਸ ਨੂੰ ਮਾਰੀ ਟੱਕਰ, 8 ਲੋਕਾਂ ਦੀ ਮੌਤ, 20 ਤੋਂ ਵੱਧ ਜ਼ਖਮੀ (ਵੀਡੀਓ)
Saturday, May 16, 2026 - 05:43 PM (IST)
ਬੈਂਕਾਕ : ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਸ਼ਨੀਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਮਾਲ ਗੱਡੀ ਨੇ ਜਨਤਕ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ।
ਥਾਈ ਮੀਡੀਆ ਅਨੁਸਾਰ, ਇਹ ਹਾਦਸਾ ਦੇਰ ਸ਼ਾਮ ਮੱਧ ਬੈਂਕਾਕ 'ਚ ਇੱਕ ਏਅਰਪੋਰਟ ਰੇਲ ਲਿੰਕ ਸਟੇਸ਼ਨ ਦੇ ਨੇੜੇ ਇੱਕ ਰੇਲਵੇ ਕਰਾਸਿੰਗ 'ਤੇ ਵਾਪਰਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਰੇਲਵੇ ਕਰਾਸਿੰਗ 'ਤੇ ਵਾਹਨਾਂ ਦੀ ਇੱਕ ਲਾਈਨ ਖੜ੍ਹੀ ਸੀ, ਜਿਸ ਵਿੱਚ ਸਭ ਤੋਂ ਅੱਗੇ ਇੱਕ ਸੰਤਰੀ ਰੰਗ ਦੀ ਬੱਸ ਸੀ। ਜਿਵੇਂ ਹੀ ਮਾਲ ਗੱਡੀ ਉੱਥੋਂ ਗੁਜ਼ਰੀ, ਉਸ ਨੇ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
🇹🇭 At least 8 dead in Bangkok, Thailand, after a freight train slammed into a bus
— Mario Nawfal (@MarioNawfal) May 16, 2026
Another 25 people have been injuredpic.twitter.com/3ha114tjAt
ਟੱਕਰ ਇੰਨੀ ਜ਼ਬਰਦਸਤ ਸੀ ਕਿ ਰੇਲ ਗੱਡੀ ਬੱਸ ਤੇ ਕੁਝ ਹੋਰ ਵਾਹਨਾਂ ਨੂੰ ਪਟੜੀ ਦੇ ਨਾਲ ਕਾਫੀ ਦੂਰ ਤੱਕ ਘਸੀਟਦੀ ਲੈ ਗਈ। ਇਸ ਤੋਂ ਤੁਰੰਤ ਬਾਅਦ ਬੱਸ ਅੱਗ ਦੀ ਲਪੇਟ 'ਚ ਆ ਗਈ। ਟੱਕਰ ਕਾਰਨ ਨੇੜੇ ਖੜ੍ਹੇ ਮੋਟਰਸਾਈਕਲ ਸਵਾਰ ਵੀ ਸੜਕ 'ਤੇ ਜਾ ਡਿੱਗੇ।
ਸ਼ਹਿਰ ਦੀ ਐਮਰਜੈਂਸੀ ਸੇਵਾ 'ਏਰਾਵਾਨ ਮੈਡੀਕਲ ਸੈਂਟਰ' ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ। ਅੱਗ 'ਤੇ ਕਾਬੂ ਪਾਉਣ ਤੋਂ ਬਾਅਦ, ਬਚਾਅ ਕਰਮਚਾਰੀਆਂ ਦੀ ਇੱਕ ਟੀਮ ਨੂੰ ਪੂਰੀ ਤਰ੍ਹਾਂ ਸੜ ਚੁੱਕੀ ਬੱਸ ਦੇ ਅੰਦਰ ਜਾਂਚ ਕਰਦੇ ਦੇਖਿਆ ਗਿਆ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
