ਜੇਟਲੀ ਹੋਏ ਪੈਰਿਸ ਯਾਤਰਾ ਲਈ ਰਵਾਨਾ

Tuesday, Jun 06, 2017 - 10:11 PM (IST)

ਨਵੀਂ ਦਿੱਲੀ— ਵਿੱਤ ਮੰਤਰੀ ਅਰੂਣ ਜੇਟਲੀ ਓ. ਈ. ਸੀ. ਡੀ. ਨਾਲ ਹੀ ਕਈਆਂ ਹੋਰਨਾਂ ਬੈਂਠਕਾਂ 'ਚ ਭਾਗ ਲੈਣ ਲਈ ਮੰਗਲਵਾਰ ਨੂੰ ਚਾਰ ਦਿਨ ਦੀ ਪੈਰਿਸ ਯਾਤਰਾ 'ਤੇ ਚੱਲ ਗਏ ਹਨ। ਇਸ ਯਾਤਰਾ ਦੌਰਾਨ ਜੇਟਲੀ ਆਰਥਿਕ ਸਹਿਯੋਗ ਅਤੇ ਵਿਕਾਸ ਸਗੰਠਨ (ਓ. ਈ. ਸੀ. ਡੀ.) ਦੀ ਬੈਠਕ 'ਚ ਹਿੱਸਾ ਲੈਣਗੇ। ਇਸ ਤੋਂ ਬਾਅਦ ਉਹ ਦੁਨੀਆ ਦੀਆਂ ਚੁਣੌਤੀਆਂ 'ਤੇ ਚਰਚਾ ਕਰਨਗੇ। ਯਾਤਰਾ ਦੌਰਾਨ ਉਹ ਕਈ ਨੇਤਾਵਾਂ ਨਾਲ ਦੋ-ਪੱਖੀ ਬੈਠਕ 'ਚ ਵੀ ਹਿੱਸਾ ਲੈਣਗੇ ਅਤੇ ਚਰਚਾ ਕਰਨਗੇ। ਇਸ ਦੇ ਨਾਲ ਹੀ ਕੈਸ਼ਲੇਸ ਸੋਸਾਇਟੀ ਅਤੇ ਫਿਟਨੇਸ 'ਤੇ ਇਕ ਪ੍ਰੋਗਰਾਮ 'ਚ ਵੀ ਹਿੱਸਾ ਲੈਣਗੇ। ਇਸ ਦੌਰਾਨ ਉਹ ਫਰਾਂਸ ਦੇ ਵਿੱਤ ਅਤੇ ਰੱਖਿਆ ਮੰਤਰੀ ਨਾਲ ਵੀ ਮੁਲਾਕਾਤ ਕਰਨਗੇ। ਉਹ ਸੀ. ਆਈ. ਆਈ. ਅਤੇ ਬੀ. ਐੱਨ. ਪੀ . ਪਾਰਿਬਾ ਵਲੋਂ ਆਯੋਜਿਤ ਇਕ ਗੋਲਮੇਜ ਸੰਮੇਲਣ 'ਚ ਵੀ ਹਿੱਸਾ ਲੈਣਗੇ। ਉਹ 10 ਜੂਨ ਨੂੰ ਦਿੱਲੀ ਵਾਪਸ ਆਉਣਗੇ।


Related News