ਹਿਮਾਚਲ ਪ੍ਰਦੇਸ਼ : ਜੀਪ ਹੋਈ ਹਾਦਸੇ ਦਾ ਸ਼ਿਕਾਰ, ਤਿੰਨ ਲੋਕਾਂ ਦੀ ਮੌਤ

Friday, Mar 22, 2024 - 03:24 PM (IST)

ਹਿਮਾਚਲ ਪ੍ਰਦੇਸ਼ : ਜੀਪ ਹੋਈ ਹਾਦਸੇ ਦਾ ਸ਼ਿਕਾਰ, ਤਿੰਨ ਲੋਕਾਂ ਦੀ ਮੌਤ

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਮੰਡੀ-ਕਟੌਲਾ-ਬਜੌਰਾ ਰਾਜ ਮਾਰਗ 'ਤੇ ਸ਼ੁੱਕਰਵਾਰ ਸਵੇਰੇ ਟਿਹਰੀ ਨੇੜੇ ਮਰੋਗੀ ਨਾਲਾ 'ਚ ਇਕ ਜੀਪ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਜਾ ਡਿੱਗੀ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਜੀਪ 'ਚ ਸਵਾਰ ਲੋਕ ਕੁੱਲੂ ਤੋਂ ਮੰਡੀ ਆ ਰਹੇ ਸਨ। ਕਟੌਲਾ ਤੋਂ 6 ਕਿਲੋਮੀਟਰ ਦੂਰ ਇਹ ਹਾਦਸਾ ਵਾਪਰਿਆ। ਜੀਪ ਕਰੀਬ 500 ਮੀਟਰ ਡੂੰਘੀ ਖੱਡ 'ਚ ਜਾ ਡਿੱਗੀ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਰੇ ਪਨੀਰ ਦੀ ਸਪਲਾਈ ਲੈ ਕੇ ਆ ਰਹੇ ਸਨ ਅਤੇ ਬਜੌਰਾ 'ਚ ਸਪਲਾਈ ਛੱਡਣ ਤੋਂ ਬਾਅਦ ਕਟੌਲਾ ਅਤੇ ਕਟਿੰਡੀ 'ਚ ਸਪਲਾਈ ਛੱਡਣ ਜਾ ਰਹੇ ਸਨ। ਇਸ ਦੌਰਾਨ ਬਰੋਗੀ ਨੇੜੇ ਜੀਪ ਸੜਕ ਤੋਂ ਪਲਟ ਕੇ ਹੇਠਾਂ ਦੂਜੀ ਸੜਕ 'ਤੇ ਜਾ ਡਿੱਗੀ।

ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕਾਂ ਨੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕੀਤਾ ਅਤੇ ਲੋਕਾਂ ਨੂੰ ਬਾਹਰ ਕੱਢਿਆ। ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ। ਪੁਲਸ ਵੀ ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਮੌਕੇ 'ਤੇ ਪਹੁੰਚੀ। ਉੱਥੇ ਹੀ ਹਾਦਸੇ ਦੀ ਸੂਚਨਾ ਮਿਲਦੇ ਹੀ ਕਮਾਂਦ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ। ਲਾਸ਼ਾਂ ਨੂੰ ਖੱਡ 'ਚੋਂ ਬਾਹਰ ਕੱਢਿਆ। ਸਥਾਨਕ ਲੋਕਾਂ ਨੇ ਰੈਸਕਿਊ 'ਚ ਪੁਲਸ ਦੀ ਮਦਦ ਕੀਤੀ। ਹਾਦਸੇ ਦਾ ਸ਼ਿਕਾਰ ਹੋਈ ਜੀਪ ਪੰਜਾਬ ਤੋਂ ਖੋਆ-ਪਨੀਰ ਛੱਡ ਕੁੱਲੂ-ਮਨਾਲੀ ਗਈ ਸੀ। ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News