JEE Main 2020 : ਪ੍ਰੀਖਿਆ ਅੱਜ ਤੋਂ ਸ਼ੁਰੂ, ''ਕੋਰੋਨਾ'' ਕਾਲ ਦੌਰਾਨ ਕੀਤੇ ਗਏ ਖ਼ਾਸ ਇੰਤਜ਼ਾਮ

09/01/2020 8:07:18 AM

ਨਵੀਂ ਦਿੱਲੀ : ਦੇਸ਼ ਭਰ 'ਚ ਅੱਜ ਇੰਜੀਨੀਅਰਿੰਗ ਦੇ ਦਾਖ਼ਲੇ ਲਈ ਜੇ. ਈ. ਈ. (ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ) ਦੀਆਂ ਪ੍ਰੀਖਿਆਵਾਂ 1 ਸਤੰਬਰ ਮਤਲਬ ਕਿ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ। ਕੋਰੋਨਾ ਕਾਲ 'ਚ ਸਭ ਤੋਂ ਵੱਡੀਆਂ ਰਾਸ਼ਟਰੀ ਪ੍ਰੀਖਿਆਵਾਂ 'ਚੋਂ ਇਕ ਇਸ ਪ੍ਰੀਖਿਆ 'ਚ ਕੋਈ ਚੂਕ ਨਾ ਹੋਵੇ, ਇਸ ਲਈ ਨੈਸ਼ਨਲ ਟੈਸਟਿੰਗ ਏਜੰਸੀ ਨੇ ਖ਼ਾਸ ਇੰਤਜ਼ਾਮ ਕੀਤੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਨਹੀਂ ਹੋਵੇਗਾ ਮਹਿੰਗਾ ਇਲਾਜ, ਸਰਕਾਰ ਨੇ ਵਾਪਸ ਲਿਆ ਫ਼ੈਸਲਾ

ਦੇਸ਼ ਭਰ 'ਚ ਇਸ ਪ੍ਰੀਖਿਆ ਲਈ ਕਰੀਬ 10 ਲੱਖ ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਾਇਆ ਸੀ ਪਰ ਇਹ ਅੰਕੜੇ ਬਾਅਦ 'ਚ ਹੀ ਪਤਾ ਲੱਗ ਸਕਣਗੇ ਕਿ ਕਿੰਨੇ ਉਮੀਦਵਾਰਾਂ ਨੇ ਇਸ ਪ੍ਰੀਖਿਆ 'ਚ ਹਿੱਸਾ ਲਿਆ। ਜੇ. ਈ. ਈ. ਮੇਨ ਦੀ ਪ੍ਰੀਖਿਆ 1 ਸਤੰਬਰ ਤੋਂ ਸ਼ੁਰੂ ਹੋ ਕੇ 6 ਸਤੰਬਰ ਤੱਕ ਆਯੋਜਿਤ ਕੀਤੀ ਜਾਵੇਗੀ। ਉਸ ਤੋਂ ਬਾਅਦ 13 ਸਤੰਬਰ ਨੂੰ ਨੈਸ਼ਨਲ ਇਲੈਜੀਬਿਲਟੀ ਐਂਟਰੈਂਸ ਟੈਸਟ ਮਤਲਬ ਕਿ 'ਨੀਟ' ਦੀ ਪ੍ਰੀਖਿਆ ਹੋਵੇਗੀ।

ਇਹ ਵੀ ਪੜ੍ਹੋ : 'ਕੋਰੋਨਾ' ਪਾਜ਼ੇਟਿਵ ਆਉਣ 'ਤੇ ਪਰੇਸ਼ਾਨ ਸੀ ਨੌਜਵਾਨ, ਹਸਪਤਾਲ ਦੀ ਪਹਿਲੀ ਮੰਜ਼ਿਲ ਤੋਂ ਮਾਰੀ ਛਾਲ
ਸਵੇਰੇ 9 ਵਜੇ ਸ਼ੁਰੂ ਹੋਵੇਗੀ ਪ੍ਰੀਖਿਆ
ਇਸ ਸਾਲ ਜੇ. ਈ. ਈ. ਮੇਨ ਦੀ ਪ੍ਰੀਖਿਆ ਕੋਰੋਨਾ ਵਾਇਰਸ ਦੇ ਮੱਦਨਜ਼ਰ 2 ਵਾਰ ਮੁਲਤਵੀ ਕਰਨੀ ਪਈ। ਪਹਿਲਾਂ ਇਹ ਪ੍ਰੀਖਿਆ ਮਈ 'ਚ ਆਯੋਜਿਤ ਕੀਤੀ ਜਾਣੀ ਸੀ ਪਰ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਸ ਨੂੰ ਜੁਲਾਈ 'ਚ ਕਰਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਬਾਅਦ ਜੁਲਾਈ ਤੋਂ ਅੱਗੇ ਵਧਾ ਕੇ ਸਤੰਬਰ 'ਚ ਇਹ ਪ੍ਰੀਖਿਆ ਕਰਾਉਣ ਦੀ ਗੱਲ ਕਹੀ ਗਈ। ਹੁਣ ਇਕ ਸਤੰਬਰ ਤੋਂ ਪ੍ਰੀਖਿਆ ਸ਼ੁਰੂ ਹੋ ਗਈ ਹੈ। ਪਹਿਲੀ ਵਾਰੀ ਦੀ ਪ੍ਰੀਖਿਆ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ 12 ਵਜੇ ਤੱਕ ਹੋਵੇਗੀ, ਜਦੋਂ ਕਿ ਦੂਜੀ ਵਾਰੀ 'ਚ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪ੍ਰੀਖਿਆ ਹੋਵੇਗੀ।

ਇਹ ਵੀ ਪੜ੍ਹੋ : ਪਟਿਆਲਾ 'ਚ ਦਿਨ-ਦਿਹਾੜੇ ਗੁੰਡਾਗਰਦੀ, ਤਲਵਾਰਾਂ ਨਾਲ ਵਿਅਕਤੀ 'ਤੇ ਕੀਤਾ ਹਮਲਾ
ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਕਰਨਾ ਹੋਵੇਗਾ ਪਾਲਣ
ਪ੍ਰੀਖਿਆ ਤੋਂ 2 ਘੰਟੇ ਪਹਿਲਾਂ ਸੈਂਟਰ ਪਹੁੰਚਣਾ ਪਵੇਗਾ।
ਗੇਟ ਬੰਦ ਹੁੰਦੇ ਸਮੇਂ ਬਾਅਦ 'ਚ ਆਉਣ ਵਾਲੇ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ 'ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।
ਪ੍ਰੀਖਿਆ ਖਤਮ ਹੋਣ ਤੋਂ ਪਹਿਲਾਂ ਕਿਸੇ ਵੀ ਉਮੀਦਵਾਰ ਨੂੰ ਪ੍ਰੀਖਿਆ ਛੱਡ ਕੇ ਜਾਣ ਦੀ ਮਨਜ਼ੂਰੀ ਨਹੀਂ ਹੋਵੇਗੀ।



 


Babita

Content Editor

Related News