JEE Main 2021 ਦੇ ਨਤੀਜੇ ਦਾ ਐਲਾਨ, 44 ਉਮੀਦਵਾਰਾਂ ਨੂੰ ਮਿਲੇ 100 ਫ਼ੀਸਦੀ ਅੰਕ
Wednesday, Sep 15, 2021 - 10:43 AM (IST)
ਨਵੀਂ ਦਿੱਲੀ— ਇੰਜੀਨੀਅਰਿੰਗ ਦੀ ਪ੍ਰਵੇਸ਼ ਪ੍ਰੀਖਿਆ (ਜੇ. ਈ. ਈ-ਮੇਨ) ਦੇ ਨਤੀਜੇ ਮੰਗਲਵਾਰ ਰਾਤ ਐਲਾਨ ਕਰ ਦਿੱਤੇ ਗਏ ਹਨ, ਇਸ ਵਿਚ ਕੁੱਲ 44 ਉਮੀਦਵਾਰਾਂ ਨੇ 100 ਫ਼ੀਸਦੀ ਅੰਕ ਹਾਸਲ ਕੀਤੇ ਹਨ। ਉੱਥੇ ਹੀ 18 ਉਮੀਦਵਾਰਾਂ ਨੂੰ ਉੱਚ (ਟਾਪ) ਰੈਂਕ ਮਿਲਿਆ ਹੈ। ਸਿੱਖਿਆ ਮੰਤਰਾਲਾ ਦੇ ਅਧਿਕਾਰੀਆਂ ਨੇ ਮੰਗਲਵਾਰ ਦੀ ਰਾਤ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਪਿਆਰ ਦਾ ਖ਼ੌਫਨਾਕ ਅੰਤ; ਕੁੜੀ ਨੇ ਫੋਨ ਕਰ ਕੇ ਘਰ ਬੁਲਾਇਆ ਮੁੰਡਾ, ਪਰਿਵਾਰ ਨੇ ਕਤਲ ਕਰ ਖੇਤਾਂ ’ਚ ਸੁੱਟੀ ਲਾਸ਼
ਸਿੱਖਿਆ ਮੰਤਰਾਲਾ ਮੁਤਾਬਕ ਟਾਪ ਕਰਨ ਵਾਲੇ 18 ਉਮੀਦਵਾਰਾਂ ’ਚੋਂ ਆਂਧਰਾ ਪ੍ਰਦੇਸ਼ ਤੋਂ-4, ਰਾਜਸਥਾਨ ਤੋਂ-3, ਦਿੱਲੀ ਤੋਂ-2, ਉੱਤਰ ਪ੍ਰਦੇਸ਼ ਤੋਂ-2, ਤੇਲੰਗਾਨਾ ਤੋਂ-2, ਮਹਾਰਾਸ਼ਟਰ ਤੋਂ-1, ਪੰਜਾਬ ਤੋਂ-1, ਚੰਡੀਗੜ੍ਹ ਤੋਂ-1, ਬਿਹਾਰ ਤੋਂ-1 ਅਤੇ ਕਰਨਾਟਕ ਤੋਂ-1 ਵਿਦਿਆਰਥੀ ਸ਼ਾਮਲ ਹੈ। ਉਮੀਦਵਾਰ ਆਪਣੇ ਰੋਲ ਨੰਬਰ ਅਤੇ ਰਜਿਸਟ੍ਰੇਸ਼ਨ ਨੰਬਰ ਦੀ ਮਦਦ ਨਾਲ ਅਧਿਕਾਰਤ ਵੈੱਬਸਾਈਟ http:// jeemain.nta.nic.in ਤੇ ਨਤੀਜੇ ਵੇਖ ਸਕਦੇ ਹਨ। ਜ਼ਿਕਰਯੋਗ ਹੈ ਕਿ ਜੇ. ਈ. ਈ. ਮੇਨ ਪ੍ਰੀਖਿਆ ਲਈ 7.8 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਇਸ ਸਾਲ ਤੋਂ ਸੰਯੁਕਤ ਪ੍ਰਵੇਸ਼ ਪ੍ਰੀਖਿਆ 4 ਵਾਰ ਆਯੋਜਿਤ ਕੀਤੀ ਗਈ, ਤਾਂ ਕਿ ਵਿਦਿਆਰਥੀਆਂ ਨੂੰ ਆਪਣੇ ਸਕੋਰ ’ਚ ਸੁਧਾਰ ਕਰਨ ਦਾ ਮੌਕਾ ਮਿਲ ਸਕੇ।
ਇਹ ਵੀ ਪੜ੍ਹੋ : ਕੈਂਸਰ ਪੀੜਤਾਂ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਲਈ ਕੁੜੀ ਨੇ ਦਾਨ ਕਰ ਦਿੱਤੇ ਆਪਣੇ ਢਾਈ ਫੁੱਟ ਲੰਬੇ ਵਾਲ
ਇੰਝ ਚੈਕ ਕਰੋ ਨਤੀਜੇ—
ਅਧਿਕਾਰਤ ਵੈੱਬਸਾਈਟ http:// jeemain.nta.nic.in ਜਾਂ http://ntaresults.nic.in ’ਤੇ ਜਾਓ
ਹੋਮ ਪੇਜ਼ ’ਤੇ ‘JEE Main 2021 session 4 results’ ਲਿੰਕ ’ਤੇ ਕਲਿੱਕ ਕਰੋ।
ਆਪਣਾ ਐਪਲੀਕੇਸ਼ਨ ਨੰਬਰ, ਜਨਮ ਤਾਰੀਖ਼ ਅਤੇ ਸਕਿਓਰਿਟੀ ਕੋਡ ਦਰਜ ਕਰੋ।
ਡਿਟੇਲਸ ਭਰਨ ਮਗਰੋਂ ‘ਸਬਮਿਟ’ ਬਟਨ ’ਤੇ ਕਲਿੱਕ ਕਰੋ।
ਸੈਸ਼ਨ 4 ਲਈ ਜੇ. ਈ. ਈ. ਮੇਨ ਦਾ ਨਤੀਜਾ ਸਕ੍ਰੀਨ ’ਤੇ ਖੁੱਲ੍ਹ ਜਾਵੇਗਾ, ਇਸ ਨੂੰ ਚੈਕ ਕਰੋ।
ਜੇ. ਈ. ਈ. ਮੇਨ ਸੀਜ਼ਨ 4 ਦਾ ਨਤੀਜਾ ਡਾਊਨਲੋਡ ਕਰੋ ਅਤੇ ਅੱਗੇ ਲਈ ਪਿ੍ਰੰਟਆਊਟ ਲੈ ਲਓ।
ਇਹ ਵੀ ਪੜ੍ਹੋ : ਦਿੱਲੀ ’ਚ ਇਸ ਸਾਲ ਵੀ ਬਿਨਾਂ ਪਟਾਕਿਆਂ ਦੀ ‘ਦੀਵਾਲੀ’, ਕੇਜਰੀਵਾਲ ਸਰਕਾਰ ਨੇ ਲਾਈ ਰੋਕ