ਬਿਹਾਰ-ਜੇ. ਡੀ. ਯੂ. ਦੇ ਸਾਬਕਾ ਵਿਧਾਇਕ ਦੀ ਪਾਰਟੀ ''ਚ ਮਹਿਲਾ ਨੂੰ ਲੱਗੀ ਗੋਲੀ

Wednesday, Jan 02, 2019 - 12:10 PM (IST)

ਬਿਹਾਰ-ਜੇ. ਡੀ. ਯੂ. ਦੇ ਸਾਬਕਾ ਵਿਧਾਇਕ ਦੀ ਪਾਰਟੀ ''ਚ ਮਹਿਲਾ ਨੂੰ ਲੱਗੀ ਗੋਲੀ

ਪਟਨਾ-ਬਿਹਾਰ ਦੇ ਜੇ. ਡੀ. ਯੂ. ਦੇ ਸਾਬਕਾ ਵਿਧਾਇਕ ਨਵੇਂ ਸਾਲ ਦੀ ਪਾਰਟੀ ਨੂੰ ਲੈ ਕੇ ਚੱਲ ਰਹੇ ਜਸ਼ਨ 'ਚ ਫਸ ਗਏ ਹਨ। ਨਵੇਂ ਸਾਲ ਦੀ ਪਾਰਟੀ ਦੌਰਾਨ ਇਕ ਔਰਤ ਨੂੰ ਗੋਲ ਲੱਗਣ ਦੇ ਮਾਮਲੇ 'ਚ ਦਿੱਲੀ ਪੁਲਸ ਨੇ ਸਾਬਕਾ ਵਿਧਾਇਕ ਨੂੰ ਹਿਰਾਸਤ 'ਚ ਲੈ ਲਿਆ ਹੈ। ਸਾਬਕਾ ਵਿਧਾਇਕ ਦਾ ਨਾਂ ਰਾਜੂ ਸਿੰਘ ਹੈ, ਜੋ ਯੂ. ਪੀ. ਦੇ ਗੋਰਖਪੁਰ ਇਲਾਕੇ 'ਚੋਂ ਗ੍ਰਿਫਤਾਰ ਕੀਤਾ ਗਿਆ ਹੈ। ਬਿਹਾਰ ਦੇ ਮੁਜੱਫਰਪੁਰ ਇਲਾਕੇ ਤੋਂ ਰਾਜੂ ਸਿੰਘ ਜੇ. ਡੀ. ਯੂ ਦੇ ਟਿਕਟ 'ਤੇ ਸਾਬਕਾ ਵਿਧਾਇਕ ਰਹਿ ਚੁੱਕੇ ਹਨ। 

ਰਿਪੋਰਟ ਮੁਤਾਬਕ ਨਵੇਂ ਸਾਲ 'ਤੇ ਰਾਜੂ ਸਿੰਘ ਦਿੱਲੀ ਦੇ ਫਤਿਹਪੁਰ ਬੇਰੀ ਇਲਾਕੇ 'ਚ ਆਪਣੇ ਫਾਰਮ ਹਾਊਸ ਦੇ ਅੰਦਰ ਜਸ਼ਨ ਮਨਾ ਰਹੇ ਸੀ। ਪਾਰਟੀ ਦੇ ਜਸ਼ਨ 'ਚ ਰਾਜੂ ਸਿੰਘ ਨੇ ਇਕ ਮਹਿਲਾ 'ਤੇ ਗੋਲੀ ਚਲਾ ਦਿੱਤੀ। ਗੋਲੀ ਅਰਚਨਾ ਗੁਪਤਾ ਨਾਂ ਦੀ ਮਹਿਲਾ ਨੂੰ ਲੱਗੀ, ਜਿਸ ਕਾਰਨ ਉਹ ਔਰਤ ਨੂੰ ਗੰਭੀਰ ਸਥਿਤੀ 'ਚ ਦਿੱਲੀ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾ ਦੀ ਖਬਰ ਜਦੋਂ ਪੁਲਸ ਨੂੰ ਮਿਲੀ ਤਾਂ ਰਾਜੂ ਸਿੰਘ ਮੌਕੇ 'ਤੇ ਫਰਾਰ ਹੋ ਚੁੱਕਿਆ ਸੀ। ਦਿੱਲੀ ਪੁਲਸ ਦੀ ਟੀਮ ਨੇ ਜੇ. ਡੀ. ਯੂ ਦੇ ਸਾਬਕਾ ਵਿਧਾਇਕ ਰਾਜੂ ਸਿੰਘ ਦੇ ਦਿੱਲੀ ਫਾਰਮ ਹਾਊਸ ਦੀ ਤਲਾਸ਼ੀ ਕੀਤੀ, ਜਿੱਥੇ ਪੁਲਸ ਨੇ ਦੋ ਰਾਈਫਲਾਂ ਸਮੇਤ ਲਗਭਗ 800 ਰਾਊਂਡ ਕਾਰਤੂਸ ਬਰਾਮਦ ਕੀਤੇ ਹਨ।


author

Iqbalkaur

Content Editor

Related News