ਹੰਦਵਾੜਾ ''ਚ ਫੌਜ ਦੀ ਗੱਡੀ ਪਲਟੀ, ਜੇ.ਸੀ.ਓ. ਸਮੇਤ 7 ਜਵਾਨ ਜ਼ਖਮੀ
Wednesday, Feb 28, 2018 - 03:28 PM (IST)

ਸ਼੍ਰੀਨਗਰ— ਨਾਰਥ ਕਸ਼ਮੀਰ ਦੇ ਹੰਦਵਾੜਾ 'ਚ ਫੌਜ ਦੇ ਇਕ ਜੇ.ਸੀ.ਓ. ਸਮੇਤ ਸੱਤ ਜਵਾਨ ਜ਼ਖਮੀ ਹੋ ਗਏ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ। ਜਦੋਂ ਫੌਜ ਦੀ ਗੱਡੀ ਲੰਗੇਟ 'ਚ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਗੱਡੀ ਆਰਮੀ ਦੇ 160 ਟੀ.ਏ. ਦੇ ਕਵਿੱਕ ਐਕਸ਼ਨ ਟੀਮ ਦੀ ਸੀ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਅਧਿਕਾਰੀ ਅਨੁਸਾਰ ਸਾਰੇ ਜ਼ਖਮੀਆ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।