ਜੇ.ਸੀ.ਬੀ ਮਾਲਕ ਨੇ ਚੁੱਕਿਆ ਖੌਫਨਾਕ ਕਦਮ,ਫਾਹੇ ਨਾਲ ਲਟਕ ਕੇ ਦਿੱਤੀ ਜਾਨ

Wednesday, Jul 05, 2017 - 11:46 AM (IST)

ਜੇ.ਸੀ.ਬੀ ਮਾਲਕ ਨੇ ਚੁੱਕਿਆ ਖੌਫਨਾਕ ਕਦਮ,ਫਾਹੇ ਨਾਲ ਲਟਕ ਕੇ ਦਿੱਤੀ ਜਾਨ

ਕਾਂਗੜਾ— ਚੈਲਚੌਕ ਨੇੜੇ ਗਣਈ 'ਚ ਪਿਛਲੇ 11 ਸਾਲਾਂ ਤੋਂ ਕਿਰਾਏ ਦੇ ਮਕਾਨ 'ਚ ਰਹਿ ਰਹੇ ਜੇ.ਸੀ.ਬੀ ਮਾਲਕ ਨੇ ਪੱਖੇ ਨਾਲ ਫਾਹਾ ਲਗਾ ਕੇ ਜਾਨ ਦੇ ਦਿੱਤੀ। ਐਸ.ਪੀ ਪ੍ਰੇਮ ਠਾਕੁਰ ਨੇ ਦੱਸਿਆ ਕਿ ਸੰਜੀਵ ਰਾਣਾ ਵਾਸੀ ਪਵਲਾਹ ਇੰਦੌਰਾ ਜ਼ਿਲਾ ਕਾਂਗੜਾ ਨੇ ਆਪਣੀ ਜੇ.ਸੀ.ਬੀ ਰੋਹੜੂ 'ਚ ਕੰਮ 'ਤੇ ਲਗਾਈ ਸੀ। ਜਦੋਂ ਉਸ ਦੇ ਡਰਾਈਵਰ ਨੇ ਉਸ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਜਿਸ ਦੇ ਬਾਅਦ ਡਰਾਈਵਰ ਨੇ ਆਪਣੀ ਮਾਂ ਨੂੰ ਫੋਨ ਕੀਤਾ ਅਤੇ ਉਸ ਨੂੰ ਮਾਲਕ ਦੇ ਘਰ ਭੇਜਿਆ। ਜਦੋਂ ਔਰਤ ਜੇ.ਸੀ.ਬੀ ਮਾਲਕ ਦੇ ਘਰ ਪੁੱਜੀ ਤਾਂ ਦਰਵਾਜ਼ਾ ਅੰਦਰ ਤੋਂ ਬੰਦਾ ਸੀ। ਜਿਸ ਦੇ ਚੱਲਦੇ ਉਸ ਦੇ ਆਸਪਾਸ ਦੇ ਲੋਕਾਂ ਤੋਂ ਇਸ ਬਾਰੇ ਪੁੱਛਿਆ। ਜਦੋਂ ਲੋਕਾਂ ਨੇ ਖਿੜਕੀ ਤੋਂ ਝਾਂਕ ਕੇ ਦੇਖਿਆ ਤਾਂ ਸੰਜੀਵ ਕੁਮਾਰ ਫਾਹੇ ਨਾਲ ਲਟਕ ਰਿਹਾ ਸੀ। ਪੁਲਸ ਨੇ ਠੇਕੇਦਾਰ ਦੇ ਪਰਿਵਾਰ ਨੂੰ ਸੂਚਿਤ ਕੀਤਾ। ਐਸ.ਪੀ ਪ੍ਰੇਮ ਠਾਕੁਰ ਨੇ ਦੱਸਿਆ ਕਿ ਪੁਲਸ ਇਸ ਗੱਲ ਦਾ ਪਤਾ ਲੱਗਾ ਰਹੀ ਹੈ ਕਿ ਸੰਜੀਵ ਰਾਣਾ ਨੇ ਆਤਮ-ਹੱਤਿਆ ਕਿੰਨਾਂ ਕਾਰਨਾਂ ਕਰਕੇ ਕੀਤੀ ਹੈ।


Related News