ਜਯਾ ਬੱਚਨ ਨੇ ਸੂਚਨਾ ਤਕਨਾਲੋਜੀ ਸਬੰਧੀ ਸੰਸਦੀ ਕਮੇਟੀ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ
Thursday, Oct 03, 2024 - 06:37 PM (IST)

ਨਵੀਂ ਦਿੱਲੀ (ਭਾਸ਼ਾ) : ਸਮਾਜਵਾਦੀ ਪਾਰਟੀ (ਸਪਾ) ਦੀ ਰਾਜ ਸਭਾ ਮੈਂਬਰ ਜਯਾ ਬੱਚਨ ਨੇ ਸੰਚਾਰ ਅਤੇ ਸੂਚਨਾ ਤਕਨਾਲੋਜੀ ਬਾਰੇ ਸੰਸਦੀ ਸਥਾਈ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਦੇ ਚੇਅਰਮੈਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਹਨ।
ਇਹ ਵੀ ਪੜ੍ਹੋ: ਨਾਟੋ ਦੇ ਨਵੇਂ ਸਕੱਤਰ ਜਨਰਲ ਮਾਰਕ ਰੂਟ ਅਹੁਦਾ ਸੰਭਾਲਣ ਮਗਰੋਂ ਆਪਣੀ ਪਹਿਲੀ ਫੇਰੀ 'ਤੇ ਪੁੱਜੇ ਯੂਕ੍ਰੇਨ
ਰਾਜ ਸਭਾ ਸਕੱਤਰੇਤ ਮੁਤਾਬਕ ਜਯਾ ਬੱਚਨ ਹੁਣ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ ਦੀ ਅਗਵਾਈ ਵਾਲੀ ਕਿਰਤ, ਵਸਤਰ ਅਤੇ ਹੁਨਰ ਵਿਕਾਸ ਬਾਰੇ ਸੰਸਦੀ ਸਥਾਈ ਕਮੇਟੀ ਦੀ ਮੈਂਬਰ ਹੋਵੇਗੀ। ਕਿਰਤ ’ਤੇ ਸੰਸਦੀ ਸਥਾਈ ਕਮੇਟੀ ਦੇ ਮੈਂਬਰ ਰਹੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸਾਕੇਤ ਗੋਖਲੇ ਹੁਣ ਜਯਾ ਬੱਚਨ ਦੀ ਥਾਂ ਸੰਚਾਰ ਅਤੇ ਸੂਚਨਾ ਤਕਨਾਲੋਜੀ ਬਾਰੇ ਸੰਸਦੀ ਕਮੇਟੀ ’ਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ: ਇਜ਼ਰਾਈਲੀ ਫੌਜ ਦੀ ਚੇਤਾਵਨੀ; ਦੱਖਣੀ ਲੇਬਨਾਨ ਦੇ ਇਲਾਕਿਆਂ ਨੂੰ ਖਾਲ੍ਹੀ ਕਰਨ ਲਈ ਕਿਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8