ਫੌਜ ਦਾ ਜਵਾਨ ਹਿਜ਼ਬੁਲ ''ਚ ਹੋਇਆ ਸ਼ਾਮਲ
Saturday, Jan 06, 2018 - 04:24 PM (IST)

ਸ਼੍ਰੀਨਗਰ— ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਨੇ ਅੱਜ ਦਾਅਵਾ ਕੀਤਾ ਹੈ ਕਿ ਟੈਰੀਟੋਰੀਅਲ ਆਰਮੀ ਦੀ 17ਵੀਂ ਬਟਾਲੀਅਨ ਦਾ ਇਕ ਜਵਾਨ ਜਹੂਰ ਅਹਿਮਦ ਠੋਕਰ ਆਪਣੇ ਹਥਿਆਰ ਨਾਲ ਹਿਜਬੁਲ 'ਚ ਸ਼ਾਮਲ ਹੋ ਗਿਆ ਹੈ। ਸਥਾਨਕ ਸਮਾਚਾਰ ਏਜੰਸੀ ਨੂੰ ਬਿਆਨ 'ਚ ਸੰਗਠਨ ਦੇ ਬੁਲਾਰੇ ਨੇ ਕਿਹਾ ਹੈ ਕਿ ਹਿਜਬੁਲ 'ਚ ਸਵਾਗਤ ਕਰਦੇ ਹੋਏ ਮੁਖੀ ਸੈਯਦ ਸਲਾਹੁਦੀਨ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਫੌਜ 'ਚ ਹੋਰ ਕਸ਼ਮੀਰੀ ਨੌਜਵਾਨ ਵੀ ਜਹੂਰ ਦੇ ਰਸਤੇ 'ਤੇ ਚੱਲਣਗੇ।