ਜਵਾਹਰ ਸੁਰੰਗ ਹਾਦਸਾ : ਇਕ ਹੋਰ ਪੁਲਸ ਮੁਲਾਜ਼ਮ ਦੀ ਮਿਲੀ ਲਾਸ਼

Saturday, Feb 09, 2019 - 05:09 PM (IST)

ਸ਼੍ਰੀਨਗਰ (ਭਾਸ਼ਾ)— ਕੁਲਗਾਮ ਜ਼ਿਲੇ 'ਚ ਜਵਾਹਰ ਸੁਰੰਗ ਨੇੜੇ ਦੋ ਦਿਨ ਪਹਿਲਾਂ ਬਰਫ ਖਿਸਕਣ ਦੀ ਘਟਨਾ ਮਗਰੋਂ ਲਾਪਤਾ ਹੋਏ ਇਕ ਪੁਲਸ ਮੁਲਾਜ਼ਮ ਦੀ ਲਾਸ਼ ਸ਼ਨੀਵਾਰ ਨੂੰ ਮਿਲੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਲਾਸ਼ ਨੂੰ ਅੱਜ ਸਵੇਰੇ ਲੱਭਿਆ ਗਿਆ ਅਤੇ ਬਰਫ 'ਚੋਂ ਬਾਹਰ ਕੱਢਿਆ ਗਿਆ। ਦੱਸਣਯੋਗ ਹੈ ਕਿ ਕੁਲਗਾਮ ਜ਼ਿਲੇ ਵਿਚ ਜਵਾਹਰ ਸੁਰੰਗ ਦੇ ਉੱਤਰੀ ਪ੍ਰਵੇਸ਼ ਦੁਆਰ ਵਿਚ ਵੀਰਵਾਰ ਦੀ ਸ਼ਾਮ ਨੂੰ ਬਰਫ ਖਿਸਕ ਗਈ ਅਤੇ ਇਸ ਦੀ ਲਪੇਟ ਵਿਚ ਇਕ ਪੁਲਸ ਚੌਕੀ ਆ ਗਈ, ਜਿਸ 'ਚੋਂ 10 ਪੁਲਸ ਮੁਲਾਜ਼ ਸੁਰੱਖਿਅਤ ਬਾਹਰ ਨਿਕਲਣ 'ਚ ਸਫਲ ਰਹੇ, ਜਦਕਿ 10 ਹੋਰ ਉੱਥੇ ਫਸ ਗਏ ਸਨ। 

PunjabKesari

ਪੁਲਸ ਅਧਿਕਾਰੀ ਨੇ ਕਿਹਾ ਕਿ ਖੋਜ ਅਤੇ ਬਚਾਅ ਦਲ ਨੇ ਸ਼ੁੱਕਰਵਾਰ ਨੂੰ 7 ਪੁਲਸ ਮੁਲਾਜ਼ਮਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਸਨ। ਦੋ ਪੁਲਸ ਮੁਲਾਜ਼ਮਾਂ ਨੂੰ ਬਚਾਇਆ ਗਿਆ, ਜਦਕਿ ਇਕ ਲਾਪਤਾ ਸੀ। ਇੱਥੇ ਦੱਸ ਦੇਈਏ ਕਿ ਸਮੁੱਚੇ ਕਸ਼ਮੀਰ ਵਿਚ ਬੁੱਧਵਾਰ ਅਤੇ ਵੀਰਵਾਰ ਨੂੰ ਭਾਰੀ ਬਰਫਬਾਰੀ ਕਾਰਨ ਘਾਟੀ ਦੇ ਪਹਾੜੀ ਇਲਾਕੇ ਵਿਚ ਕਈ ਥਾਂਵਾਂ 'ਤੇ ਬਰਫ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ।

PunjabKesari


Tanu

Content Editor

Related News