ਜਨਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

Tuesday, Jan 05, 2021 - 03:08 PM (IST)

ਜਲੰਧਰ (ਬਿਊਰੋ) - ਹਰ ਸਾਲ ਦੀ ਤਰ੍ਹਾਂ ਹਰੇਕ ਮਹੀਨੇ ਕੋਈ ਨਾ ਕੋਈ ਵਰਤ ਅਤੇ ਤਿਉਹਾਰ ਜ਼ਰੂਰ ਆਉਂਦੇ ਹਨ, ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਉਂਦੇ ਹਨ। ਬਾਕੀ ਦੇ ਮਹੀਨਿਆਂ ਵਾਂਗ ਅਸੀਂ ਅੱਜ ਤੁਹਾਨੂੰ ਨਵੇਂ ਸਾਲ ਦੇ ਪਹਿਲੇ ਮਹੀਨੇ ਯਾਨੀ ਜਨਵਰੀ ’ਚ ਆਉਣ ਵਾਲੇ ਵਰਤ ਅਤੇ ਤਿਉਹਾਰਾਂ ਬਾਰੇ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ, ਜੋ ਤਾਰੀਖ਼ ਅਤੇ ਦਿਨ ਦੇ ਹਿਸਾਬ ਨਾਲ ਇਸ ਤਰ੍ਹਾਂ ਹਨ...

4 ਜਨਵਰੀ : ਸੋਮਵਾਰ : ਅਚਾਰੀਆ ਸ਼੍ਰੀ ਤੁਲਸੀ ਜੀ ਦਾ ਦੀਖਸ਼ਾ ਦਿਹਾੜਾ (ਜੈਨ)
6 ਜਨਵਰੀ : ਬੁੱਧਵਾਰ : ਮਾਸਿਕ ਕਾਲ ਅਸ਼ਟਮੀ ਵਰਤ, ਸ਼੍ਰੀ ਰੁਕਮਣੀ ਅਸ਼ਟਮੀ।
8 ਜਨਵਰੀ : ਸ਼ੁੱਕਰਵਾਰ : ਸ਼੍ਰੀ ਪਾਰਸ਼ਵ ਨਾਥ ਜੀ ਦੀ ਜਯੰਤੀ (ਜਨਮ ਉਤਸਵ) ਜੈਨ ਪੁਰਵ)
9 ਜਨਵਰੀ : ਸ਼ਨੀਵਾਰ : ਸਫਲਾ ਇਕਾਦਸ਼ੀ ਵਰਤ।
10 ਜਨਵਰੀ : ਐਤਵਾਰ : ਪ੍ਰਦੋਸ਼ ਵਰਤ।
11 ਜਨਵਰੀ : ਸੋਮਵਾਰ :ਮਾਸਿਕ ਸ਼ਿਵਰਾਤਰੀ ਵਰਤ, ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਪੁੰਨਤਿਥੀ (ਬਰਸੀ) ਸ਼੍ਰੀ ਸੰਮੇਮਸ਼ਵਰ ਮਹਾਂਦੇਵ ਅਰੂਣਾਏ-ਪਿਹੋਵਾ (ਹਰਿਆਣਾ) ਦੇ ਸ਼ਿਵ ਤਰੌਦਸ਼ੀ ਪੁਰਵ ਤਿਥੀ।
12 ਜਨਵਰੀ : ਮੰਗਲਵਾਰ : ਸਵਾਮੀ ਸ਼੍ਰੀ ਵਿਵੇਕਾਨੰਦ ਜੀ ਦਾ ਜਨਮ ਉਤਸਵ।
13 ਜਨਵਰੀ : ਬੁੱਧਵਾਰ : ਇਸ਼ਨਾਨ ਦਾਨ ਆਦਿ ਦੀ ਪੋਹ ਦੀ ਮੱਸਿਆ, ਲੋਹੜੀ ਤਿਉਹਾਰ, ਸ਼੍ਰੀ ਕਾਲਬਾ ਦੇਵੀ ਜੀ ਦੀ ਯਾਤਰਾ (ਮੁੰਬਈ)
14 ਜਨਵਰੀ : ਵੀਰਵਾਰ : ਚੰਦਰ ਦਰਸ਼ਨ ਸਵੇਰੇ 8 ਵਜ ਕੇ 15 ਮਿੰਟ ’ਤੇ ਸੂਰਜ ਮੱਕਰ  ਰਾਸ਼ੀ ’ਚ ਪ੍ਰਵੇਸ਼ ਕਰੇਗਾ, ਸੂਰਜ ਦੀ ਮੱਕਰ ਸੰਕ੍ਰਾਂਤੀ ਅਤੇ ਮਾਘ ਮਹੀਨੇ ਸ਼ੁਰੂ, ਸੰਗ੍ਰਾਦ ਦਾ ਪੁੰਨਸਮਾਂ ਦੁਪਹਿਰ 2 ਵਜ ਕੇ 38 ਮਿੰਟ ਤੱਕ ਤਿਲ ਸੰਕ੍ਰਾਂਤੀ, ਸ਼੍ਰੀ ਗੰਗਾ ਸਾਗਰ ਯਾਤਰਾ (ਬੰਗਾਲ) ਪੋਹ ਸ਼ੁਕਲ ਪੱਖ ਸ਼ੁਰੂ ‘ਕੁੰਭ ਮਹਾਂਪੁਰਬ ਹਰਿਦੁਆਰਾ’ ਪੁੰਨ ਇਸ਼ਨਾਨ, (ਕੁੰਭ ਮੇਲੇ ਦਾ ਪ੍ਰਮੁੱਖ ‘ਸ਼ਾਹੀ’ ਇਸ਼ਨਾਨ 13/14 ਅਪ੍ਰੈਲ ਨੂੰ ਹੋਵੇਗਾ) ਮੇਲਾ ਮਾਘੀ ਮੁਕਤਸਰ, ਲੋਹੜੀ ਮੇਲਾ ਦਾਂਉ (ਮੋਹਾਲੀ) ਅਤੇ ਬਿੰਦਰਖ (ਰੋਪੜ) ਪੰਜਾਬ ਪੋਂਗਲ ਮਹਾਂਪੁਰਵ (ਦੱਖਣ ਭਾਰਤ) ਅਰੋਗ ਵਰਤ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

15 ਜਨਵਰ : ਸ਼ਨੀਵਾਰ : ਸਿੱਧੀ ਵਿਣਾਇਕ ਸ਼੍ਰੀ ਗਣੇਸ਼ ਚੌਥ ਵਰਤ।
17 ਜਨਵਰੀ :  ਐਤਵਾਰ : ਗੁਰੂ (ਬ੍ਰਹਿਸਪਤੀ) ਤਾਰਾ ਪੱਛਮ ਚ ਅਸਤ ਅਤੇ 14 ਫਰਵਰੀ ਨੂੰ ਪੁਰਵ ’ਚ ਉਦੇ ਹੋਵੇਗਾ।
19  ਜਨਵਰੀ : ਮੰਗਲਵਾਰ : ਸੂਰਜ ‘ਸਾਇਣ’ ਕੁੰਭ ਰਾਸ਼ੀ ’ਚ ਪ੍ਰਵੇਸ਼ ਕਰੇਗਾ, ਸ਼ਹੀਦੀ ਮੇਲਾ ਮਲੇਰਕੋਟਲਾ (ਪੰਜਾਬ) ਨਾਮਧਾਰੀ ਪੁਰਵ।
20 ਜਨਵਰੀ : ਬੁੱਧਵਾਰ : ਮਾਰਤੰਡ ਸਪਤਮੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ (ਪ੍ਰਕਾਸ਼) ਉਤਸਵ ਦੁਪਹਿਰ 12 ਵਜ ਕੇ 36 ਮਿੰਟ ’ਤੇ ਪੰਚਕ ਸਮਾਪਤ।
21 ਜਨਵਰੀ : ਵੀਰਵਾਰ : ਸ਼੍ਰੀ ਦੁਰਗਾ ਅਸ਼ਟਮੀ ਵਰਤ, ਮਹਾਂਰੁੱਦ ਵਰਤ, ਸ਼੍ਰੀ ਸ਼ਾਕਭੰਰੀ ਦੇਵੀ ਮਾਤਾ ਜੀ ਦੇ ਨਵਰਾਤਰੇ ਅਤੇ ਯਾਤਰਾ ਸ਼ੁਰੂ, ਰਾਸ਼ਟਰੀ ਮਹੀਨਾ ਮਾਘ ਸ਼ੁਰੂ।
23 ਜਨਵਰੀ : ਸ਼ਨੀਵਾਰ : ਨੇਤਾਜੀ  ਸੁਭਾਸ਼ ਚੰਦਰ ਬੋਸ ਜੀ ਦੀ ਜਯੰਤੀ (ਜਨਮ ਉਤਸਵ)

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ

24 ਜਨਵਰੀ : ਐਤਵਾਰ : ਪੁੱਤਰਦਾ ਇਕਾਦਸ਼ੀ ਵਰਤ।
25 ਜਨਵਰੀ : ਸੋਮਵਾਰ : ਸੁਜਨਮ ਦੁਆਦਸ਼ੀ।
26 ਜਨਵਰੀ : ਮੰਗਲਵਾਰ : ਭੌਮ ਪ੍ਰਦੋਸ਼ ਵਰਤ, ਭਾਰਤ ਗਣਤੰਤਰ ਦਿਹਾੜੇ ਦੀ 72ਵੀਂ ਵਰ੍ਹੇਗੰਢ ਮੁਬਾਰਕ।
27 ਜਨਵਰੀ : ਬੁੱਧਵਾਰ : ਈਸ਼ਾਨ ਵਰਤ ਜਨਮ ਦਿਹਾੜਾ ਬਾਬਾ ਦੀਪ ਸਿੰਘ ਜੀ ਸ਼ਹੀਦ।
28 ਜਨਵਰੀ : ਵੀਰਵਾਰ : ਸ਼੍ਰੀ ਸਤ ਨਰਾਇਣ ਵਰਤ ਇਸ਼ਾਨ ਦਾਨ ਆਦਿ ਦੀ ਪੋਹ ਦੀ ਪੂਰਨਮਾਸ਼ੀ, ਸ਼੍ਰੀ ਸ਼ਾਕਭੰਰੀ ਦੇਵੀ ਮਾਤਾ ਜੀ ਦੀ ਜਯੰਤੀਸ਼ ਸ਼੍ਰੀ ਸ਼ਾਕੰਭਠੀ ਦੇਵੀ ਯਾਤਰਾ ਅਤੇ ਨਵਰਾਤਰੇ ਸਮਾਪਤ, ਪੰਜਾਬ ਕੇਸਰੀ ਲਾਲਾ ਲਾਜਪਤਰਾਏ ਜੀ ਦਾ ਜਨਮ ਦਿਹਾੜਾ ਮਾਘ ਇਸ਼ਾਨਨ ਸ਼ੁਰੂ।

ਪੜ੍ਹੋ ਇਹ ਵੀ ਖ਼ਬਰ - Beauty Tips : ਚਿਹਰੇ ਦੀ ਸੁੰਦਰਤਾ ਨੂੰ ਲੰਬੇ ਸਮੇਂ ਤੱਕ ਕਾਇਮ ਰੱਖਦੇ ਨੇ ਇਹ ਫੇਸ ਪੈਕ, ਇੰਝ ਕਰੋ ਵਰਤੋਂ

29 ਜਨਵਰੀ : ਸ਼ੁੱਕਰਵਾਰ : ਮਾਘ ਕ੍ਰਿਸ਼ਨ ਪੱਖ ਸ਼ੁਰੂ।
30 ਜਨਵਰੀ :  ਸ਼ਨੀਵਾਰ : ਮਹਾਤਮਾ ਗਾਂਧੀ ਜੀ ਦੀ ਬਰਸੀ।
31 ਜਨਵਰੀ : ਐਤਵਾਰ : ਸੰਕਟ ਨਾਸ਼ਕ ਸ਼੍ਰੀ ਗਣੇਸ਼ ਚੌਥ ਵਰਤ, ਚੰਦਰਮਾ ਰਾਤ 8 ਵਜ ਕੇ 48 ਮਿੰਟ ’ਤੇ ਉਦੈ ਹੋਵੇਗਾ, ਗੌਰੀ ਵਕਰਤੁੱਡ ਚਤੁਰਥੀ ਵਰਤ।

ਪੰਡਿਤ ਕੁਲਦੀਪ ਸ਼ਰਮਾ ਜੋਤਿਸ਼ੀ
ਫਿਰੋਜ਼ਪੁਰ ਰੋਡ, ਲੁਧਿਆਣਾ।


rajwinder kaur

Content Editor

Related News