ਭਾਰਤ ਦੇ ਇਤਿਹਾਸ ''ਚ 14 ਜਨਵਰੀ ਦੀ ਤਰੀਕ ਦਾ ਇਕ ਖਾਸ ਮਹੱਤਵ

Tuesday, Jan 14, 2020 - 01:58 PM (IST)

ਭਾਰਤ ਦੇ ਇਤਿਹਾਸ ''ਚ 14 ਜਨਵਰੀ ਦੀ ਤਰੀਕ ਦਾ ਇਕ ਖਾਸ ਮਹੱਤਵ

ਨਵੀਂ ਦਿੱਲੀ (ਭਾਸ਼ਾ)— ਭਾਰਤ ਦੇ ਇਤਿਹਾਸ 'ਚ 14 ਜਨਵਰੀ ਦੀ ਤਰੀਕ ਦਾ ਇਕ ਖਾਸ ਮਹੱਤਵ ਹੈ। 14 ਜਨਵਰੀ 1761 ਦੇ ਦਿਨ ਅਫਗਾਨ ਸ਼ਾਸਕ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਅਤੇ ਮਰਾਠਿਆਂ ਵਿਚਾਲੇ ਪਾਨੀਪਤ ਦੀ ਤੀਜੀ ਲੜਾਈ ਹੋਈ ਸੀ। ਇਸ ਯੁੱਧ ਨੂੰ 18ਵੀਂ ਸਦੀ ਦਾ ਸਭ ਤੋਂ ਭਿਆਨਕ ਯੁੱਧ ਦੇ ਰੂਪ ਵਿਚ ਯਾਦ ਕੀਤਾ ਜਾਂਦਾ ਹੈ, ਜਿਸ ਵਿਚ ਮਰਾਠਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਲੜਾਈ ਵਿਚ ਇਕ ਹੀ ਦਿਨ 'ਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਅਤੇ ਮਰਾਠਿਆਂ ਦੇ ਵਧਦੇ ਸਾਮਰਾਜ ਦੇ ਵਿਸਥਾਰ 'ਤੇ ਨਾ ਸਿਰਫ ਰੋਕ ਲੱਗ ਗਈ, ਸਗੋਂ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਕਮਜ਼ੋਰ ਹੋਏ ਮੁਗ਼ਲ ਸ਼ਾਸਨ ਦੀ ਥਾਂ 'ਤੇ ਦੇਸ਼ 'ਚ ਭਗਵਾ ਝੰਡਾ ਲਹਿਰਾਉਣ ਦੀ ਸੰਭਾਵਨਾਵਾਂ ਵੀ ਮਿੱਟੀ ਵਿਚ ਮਿਲ ਗਈਆਂ। 
ਦੇਸ਼-ਦੁਨੀਆ ਦੇ ਇਤਿਹਾਸ 'ਚ 14 ਜਨਵਰੀ ਦੀ ਤਰੀਕ 'ਤੇ ਦਰਜ ਹੋਰ ਪ੍ਰਮੁੱਖ ਘਟਨਾਵਾਂ ਦਾ ਬਿਊਰਾ ਇਸ ਤਰ੍ਹਾਂ ਹੈ—
1514 : ਪੋਪ ਲਿਓ ਦਸ਼ਮ ਨੇ ਦਾਸਤਾ ਦੇ ਵਿਰੁੱਧ ਆਦੇਸ਼ ਪਾਸ ਕੀਤਾ।
1551 : ਅਕਬਰ ਦੇ ਨਵਰਤਨਾਂ 'ਚ ਸ਼ਾਮਲ ਅਬੁਲ ਫਜ਼ਲ ਦਾ ਜਨਮ।
1760 : ਫਰਾਂਸੀਸੀ ਜਨਰਲ ਲੇਲੀ ਨੇ ਪੋਂਡੀਚੇਰੀ ਨੂੰ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤਾ। 
1761 : ਮਰਾਠਿਆਂ ਅਤੇ ਅਫਗਾਨ ਸ਼ਾਸਕ ਅਹਿਮਦ ਸ਼ਾਹ ਅਬਦਾਲੀ ਵਿਚਾਲੇ ਪਾਨੀਪਤ ਦੀ ਤੀਜੀ ਲੜਾਈ। 
1809 : ਇੰਗਲੈਂਡ ਅਤੇ ਸਪੇਨ ਨੇ 'ਨੇਪੋਲੀਅਨ ਬੋਨਾਪਾਰਟ' ਵਿਰੁੱਧ ਗਠਜੋੜ ਕੀਤਾ।
1926 : ਮਸ਼ਹੂਰ ਲੇਖਿਕਾ ਅਤੇ ਸਮਾਜਿਕ ਵਰਕਰ ਮਹਾਸ਼ਵੇਤਾ ਦੇਵੀ ਦਾ ਜਨਮ।
1969 : ਮਦਰਾਸ ਦਾ ਨਾਮ ਬਦਲ ਕੇ ਤਾਮਿਲਨਾਡੂ ਰੱਖਿਆ ਗਿਆ।
1937 : ਛਾਇਆਵਾਦੀ ਕਵੀ ਜੈਸ਼ੰਕਰ ਪ੍ਰਸਾਦ ਦਾ ਦਿਹਾਂਤ।
1974 : ਵਿਸ਼ਵ ਫੁੱਟਬਾਲ ਲੀਗ ਦੀ ਸਥਾਪਨਾ ਕੀਤੀ ਗਈ।
1975 : ਸੋਵੀਅਤ ਸੰਘ ਨੇ ਅਮਰੀਕਾ ਨਾਲ ਵਪਾਰ ਸਮਝੌਤੇ ਨੂੰ ਖਤਮ ਕੀਤਾ।
1982 : ਇੰਦਰਾ ਗਾਂਧੀ ਨੇ ਨਵੇਂ 20 ਸੂਤਰੀ ਆਰਥਿਕ ਪ੍ਰੋਗਰਾਮ ਦਾ ਬਿਊਰਾ ਪੇਸ਼ ਕੀਤਾ। 
2007 : ਨੇਪਾਲ ਵਿਚ ਅੰਤਰਿਮ ਸੰਵਿਧਾਨ ਨੂੰ ਮਨਜ਼ੂਰੀ ਮਿਲੀ। 


author

Tanu

Content Editor

Related News