''ਜੈ ਕਨਈਆ ਲਾਲ ਕੀ'' ਦੇ ਜੈਕਾਰਿਆਂ ਨਾਲ ਗੂੰਜੇ ਮੰਦਰ, ਮਥੁਰਾ ''ਚ ਹੋਈ ਆਰਤੀ

Saturday, Aug 24, 2019 - 11:18 AM (IST)

''ਜੈ ਕਨਈਆ ਲਾਲ ਕੀ'' ਦੇ ਜੈਕਾਰਿਆਂ ਨਾਲ ਗੂੰਜੇ ਮੰਦਰ, ਮਥੁਰਾ ''ਚ ਹੋਈ ਆਰਤੀ

ਮਥੁਰਾ— ਦੇਸ਼ ਭਰ 'ਚ ਅੱਜ ਯਾਨੀ ਕਿ ਸ਼ਨੀਵਾਰ ਨੂੰ ਜਨਮ ਅਸ਼ਟਮੀ ਦੀ ਧੂਮ ਹੈ। ਦੇਸ਼ 'ਚ ਕਈ ਮੰਦਰਾਂ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ। ਖਾਸ ਕਰ ਕੇ ਮੁਥਰਾ-ਵਰਿੰਦਾਵਨ ਦੀਆਂ ਗਲੀਆਂ ਵਿਚ ਹਰ ਪਾਸੇ 'ਜੈ ਕਨਈਆ ਲਾਲ ਕੀ' ਦੀ ਗੂੰਜ ਸੁਣਾਈ ਦੇ ਰਹੀ ਹੈ। ਦੇਸ਼-ਵਿਦੇਸ਼ ਤੋਂ ਕਾਨਹਾ (ਸ੍ਰੀ ਕ੍ਰਿਸ਼ਨ) ਦੀ ਇਕ ਝਲਕ ਪਾਉਣ ਲਈ ਭਗਤ ਮੁਥਰਾ ਪਹੁੰਚ ਰਹੇ ਹਨ। ਜਨਮ ਅਸ਼ਟਮੀ ਦੇ ਮੌਕੇ 'ਤੇ ਮਥੁਰਾ ਵਿਚ ਸਥਿਤ ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਮੰਦਰ ਵਿਚ ਸ਼ਨੀਵਾਰ ਨੂੰ ਸਵੇਰੇ-ਸਵੇਰ ਆਰਤੀ ਕੀਤੀ ਗਈ। 

 

ਪੂਰੀ ਮਥੁਰਾ-ਵਰਿੰਦਾਵਨ, ਗੋਕੁਲ ਨਗਰੀ ਦੁਲਹਨ ਵਾਂਗ ਸਜੇ ਹੋਏ ਹਨ। ਥਾਂ-ਥਾਂ 'ਤੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਹਰ ਸਾਲ ਵਾਂਗ ਇਸ ਸਾਲ ਵੀ ਜਨਮ ਅਸ਼ਟਮੀ ਦੇ ਤਿਉਹਾਰ ਦੇ ਮੱਦੇਨਜ਼ਰ ਪੂਰੇ ਜ਼ਿਲੇ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਾਵਨ ਮੌਕੇ ਸੀ. ਐੱਮ. ਆਦਿਤਿਆਨਾਥ ਯੋਗੀ ਵੀ ਮਥੁਰਾ ਪਹੁੰਚਣਗੇ ਅਤੇ ਸ਼੍ਰੀ ਕ੍ਰਿਸ਼ਨ ਨਾਲ ਸੰਬੰਧਤ ਪ੍ਰੋਗਰਾਮ ਵਿਚ ਸ਼ਿਰਕਤ ਕਰਨਗੇ।

 


author

Tanu

Content Editor

Related News