ਖ਼ਾਸ ਖ਼ਬਰ : ਮਥੁਰਾ ਦੇ ਮੰਦਰਾਂ 'ਚ ਇਸ ਵਾਰ ਦੋ ਤਾਰੀਖਾਂ ਨੂੰ ਮਨਾਈ ਜਾਵੇਗੀ ਜਨਮ ਅਸ਼ਟਮੀ

Tuesday, Aug 13, 2024 - 02:04 PM (IST)

ਖ਼ਾਸ ਖ਼ਬਰ : ਮਥੁਰਾ ਦੇ ਮੰਦਰਾਂ 'ਚ ਇਸ ਵਾਰ ਦੋ ਤਾਰੀਖਾਂ ਨੂੰ ਮਨਾਈ ਜਾਵੇਗੀ ਜਨਮ ਅਸ਼ਟਮੀ

ਮਥੁਰਾ - ਕਾਨ੍ਹਾ ਦੇ ਸ਼ਹਿਰ ਮਥੁਰਾ 'ਚ ਇਸ ਵਾਰ ਭਗਵਾਨ ਸ਼੍ਰੀ ਕ੍ਰਿਸ਼ਨ ਦਾ 5251ਵਾਂ ਜਨਮ ਦਿਨ ਦੋ ਵੱਖ-ਵੱਖ ਤਰੀਖ਼ਾਂ 'ਤੇ ਮਨਾਇਆ ਜਾਵੇਗਾ। ਹਾਲਾਂਕਿ ਇਸ ਸਾਲ ਪੂਰੇ ਦੇਸ਼ 'ਚ ਜਨਮ ਅਸ਼ਟਮੀ 26 ਅਗਸਤ ਨੂੰ ਮਨਾਈ ਜਾਵੇਗੀ। 26-27 ਅਗਸਤ ਨੂੰ ਯਾਨੀ ਦੋ ਦਿਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਉਣ ਦੇ ਕਾਰਨ 2 ਦਿਨਾਂ ਲਈ ਮਥੁਰਾ ਆਉਣ ਵਾਲੇ ਸ਼ਰਧਾਲੂਆਂ ਨੂੰ ਇਸ ਵਾਰ ਦਧਿਕਾਣਾ ਯਾਨੀ ਕਿ ਕੁਝ ਮੰਦਰਾਂ ਦਾ ਨੰਦਓਤਸਵ ਦੇਖਣ ਨੂੰ ਨਹੀਂ ਮਿਲੇਗਾ। ਹਾਲਾਂਕਿ ਤਿੰਨ ਦਿਨਾਂ ਦੀ ਯਾਤਰਾ 'ਤੇ ਆਉਣ ਵਾਲੇ ਕ੍ਰਿਸ਼ਨ ਭਗਤਾਂ ਨੂੰ ਜਨਮ ਅਸ਼ਟਮੀ 'ਤੇ ਵੱਖ-ਵੱਖ ਮੰਦਰਾਂ 'ਚ ਆਯੋਜਿਤ ਪ੍ਰੋਗਰਾਮਾਂ ਦਾ ਆਨੰਦ ਮਿਲੇਗਾ।

ਇਹ ਵੀ ਪੜ੍ਹੋ - ਕਾਰ ਸਿਖਦਿਆਂ ਇਕੱਠਿਆਂ ਡੁੱਬੀਆਂ 3 ਪੀੜ੍ਹੀਆਂ, ਪਿਓ, ਪੁੱਤ ਤੇ ਪੋਤੇ ਦੀ ਮੌਤ, ਘਟਨਾ ਦੇਖ ਸਹਿਮੇ ਲੋਕ

ਦੱਸ ਦੇਈਏ ਕਿ ਭਾਰਤ 'ਚ ਵੱਖ-ਵੱਖ ਤਰੀਖ਼਼ਾਂ 'ਤੇ ਜਨਮ ਅਸ਼ਟਮੀ ਮਨਾਉਣ ਦਾ ਕਾਰਨ ਦੱਸਦੇ ਹੋਏ ਪ੍ਰਸਿੱਧ ਜੋਤਸ਼ੀ ਅਜੈ ਤਿਲਾਂਗ ਨੇ ਦੱਸਿਆ ਕਿ ਜਿਨ੍ਹਾਂ ਮੰਦਿਰਾਂ 'ਚ ਉਦੈ ਤਿਥੀ ਤੋਂ ਗਣਨਾ ਕੀਤੀ ਜਾਂਦੀ ਹੈ, ਉਨ੍ਹਾਂ 'ਚ ਜਨਮ ਅਸ਼ਟਮੀ 26 ਅਗਸਤ ਨੂੰ ਮਨਾਈ ਜਾਵੇਗੀ ਪਰ ਜਿਨ੍ਹਾਂ ਮੰਦਰਾਂ ਦੀ ਗਣਨਾ ਰੋਹਿਣੀ ਨਛੱਤਰ ਤੋਂ ਹੁੰਦੀ ਹੈ, ਉਨ੍ਹਾਂ ਮੰਦਰਾਂ 'ਚ ਜਨਮ ਅਸ਼ਟਮੀ 27 ਅਗਸਤ ਨੂੰ ਮਨਾਈ ਜਾਵੇਗੀ। ਗੋਕੁਲ ਵਿੱਚ ਜਨਮ ਅਸ਼ਟਮੀ ਦਧਿਕਾਨਾ ਦੇ ਰੂਪ ਵਿਚ ਮਨਾਈ ਜਾਂਦੀ ਹੈ, ਜਿਸ ਵਿਚ ਹਲਦੀ ਵਿਚ ਦਹੀਂ ਮਿਲਾ ਕੇ ਹੋਲੀ ਵਾਂਗ ਮਸਤੀ ਕਰਕੇ ਇਹ ਤਿਉਹਾਰ ਮਨਾਇਆ ਜਾਂਦਾ ਹੈ। ਰਾਜਾ ਠਾਕੁਰ ਮੰਦਿਰ ਦੇ ਮੈਨੇਜਰ ਭੀਖੂ ਜੀ ਮਹਾਰਾਜ ਅਨੁਸਾਰ ਇਸ ਵਾਰ ਇਹ ਤਿਉਹਾਰ 27 ਅਗਸਤ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਗੋਕੁਲ ਚੌਕ ਵਿਖੇ ਮਨਾਇਆ ਜਾਵੇਗਾ।

ਇਹ ਵੀ ਪੜ੍ਹੋ - ਦਿਲ ਦਹਿਲਾ ਦੇਣ ਵਾਲੀ ਘਟਨਾ : ਅਵਾਰਾ ਕੁੱਤੇ ਨੇ ਛੇ ਮਹੀਨੇ ਦੀ ਬੱਚੀ ਨੂੰ ਨੋਚ-ਨੋਚ ਵੱਢਿਆ

ਗੋਵਰਧਨ ਦੇ ਡਾਂਘਾਟੀ ਮੰਦਰ ਦੇ ਮੁਖੀ ਆਚਾਰੀਆ ਮਥੁਰਾ ਪ੍ਰਸਾਦ ਕੌਸ਼ਿਕ ਨੇ ਦੱਸਿਆ ਕਿ ਮੰਦਰ 'ਚ 26 ਅਗਸਤ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਦਿਨ ਸ਼ਰਧਾਲੂ ਦਾਨਘਾਟੀ ਮੰਦਰ ਵਿੱਚ ਗਿਰਰਾਜ ਜੀ ਮਹਾਰਾਜ ਦਾ ਅਭਿਸ਼ੇਕ ਕਰਕੇ ਗੋਵਰਧਨ ਦੀ ਪਰਿਕਰਮਾ ਕਰਦੇ ਹਨ। ਨੰਦਾਬਾਬਾ ਮੰਦਿਰ ਦੇ ਸੇਵਾਦਾਰ ਸੁਸ਼ੀਲ ਗੋਸਵਾਮੀ ਨੇ ਦੱਸਿਆ ਕਿ ਨੰਦਾਬਾਬਾ ਮੰਦਰ 'ਚ ਰੱਖੜੀ ਤੋਂ ਬਾਅਦ ਅੱਠਵੇਂ ਦਿਨ ਜਨਮ ਅਸ਼ਟਮੀ ਮਨਾਈ ਜਾਂਦੀ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ, ਕਿਉਂਕਿ ਰੱਖੜੀ ਦੇ ਬਾਅਦ ਠਾਕੁਰ ਦੇ ਨਮਸਕਾਰ ਗਾਉਣ ਦਾ ਸਿਲਸਿਲਾ ਤੈਅ ਹੁੰਦਾ ਹੈ। ਤਰੀਕ ਵਧਣ ਅਤੇ ਘਟਣ ਦੇ ਨਾਲ ਵਧਾਈਆਂ ਦੇ ਗਾਇਨ ਵਿੱਚ ਅੰਤਰ ਹੋਵੇਗਾ। ਇਸੇ ਲਈ ਨੰਦਬਾਬਾ ਮੰਦਰ ਵਿੱਚ ਰੱਖੜੀ ਤੋਂ ਬਾਅਦ ਅੱਠਵੇਂ ਦਿਨ ਜਨਮ ਅਸ਼ਟਮੀ ਮਨਾਈ ਜਾਂਦੀ ਹੈ।

ਇਹ ਵੀ ਪੜ੍ਹੋ - ਕਲਯੁੱਗੀ ਪਿਓ ਨੇ ਦੋ ਧੀਆਂ ਨੂੰ ਵਾਲਾਂ ਤੋਂ ਫੜ ਸੜਕ 'ਤੇ ਬੁਰੀ ਤਰ੍ਹਾਂ ਕੁੱਟਿਆ, ਵੀਡੀਓ ਵਾਇਰਲ, ਹੈਰਾਨ ਕਰੇਗੀ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News