ਘਰ 'ਚ ਖੁਸ਼ਹਾਲੀ ਲਿਆਉਣ ਲਈ ਹੋਲੀ ਤੋਂ ਪਹਿਲਾਂ ਬਾਹਰ ਕੱਢੋ ਇਹ ਅਸ਼ੁੱਭ ਚੀਜ਼ਾਂ, ਬਦਲ ਜਾਵੇਗੀ ਕਿਸਮਤ

2/27/2026 11:09:05 AM

ਵੈੱਬ ਡੈਸਕ - ਇਸ ਸਾਲ ਹੋਲੀ ਦਾ ਤਿਉਹਾਰ 4 ਮਾਰਚ ਨੂੰ ਮਨਾਇਆ ਜਾਵੇਗਾ। ਵਾਸਤੂ ਸ਼ਾਸਤਰ ਦੇ ਮਾਹਿਰਾਂ ਅਨੁਸਾਰ, ਹੋਲੀ ਵਰਗੇ ਪਵਿੱਤਰ ਤਿਉਹਾਰ ਤੋਂ ਪਹਿਲਾਂ ਘਰ 'ਚੋਂ ਕੁਝ ਖਾਸ ਅਸ਼ੁਭ ਚੀਜ਼ਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ ਤਾਂ ਜੋ ਘਰ 'ਚ ਨਕਾਰਾਤਮਕਤਾ ਦੂਰ ਹੋ ਸਕੇ ਅਤੇ ਪੂਰਾ ਸਾਲ ਸੁੱਖ-ਸਮ੍ਰਿੱਧੀ ਬਣੀ ਰਹੇ। ਵਾਸਤੂ ਅਨੁਸਾਰ ਇਹ 5 ਚੀਜ਼ਾਂ ਘਰੋਂ ਤੁਰੰਤ ਹਟਾ ਦੇਣੀਆਂ ਚਾਹੀਦੀਆਂ ਹਨ :-

ਸੁੱਕੇ ਪੌਦੇ
- ਘਰ 'ਚ ਰੱਖੇ ਸੁੱਕੇ ਪੌਦੇ ਨਕਾਰਾਤਮਕ ਊਰਜਾ ਪੈਦਾ ਕਰਦੇ ਹਨ। ਜੇਕਰ ਤੁਹਾਡੇ ਡਰਾਇੰਗ ਰੂਮ ਜਾਂ ਬਾਲਕੋਨੀ 'ਚ ਕੋਈ ਪੌਦਾ ਸੁੱਕ ਗਿਆ ਹੈ, ਤਾਂ ਉਸ ਨੂੰ ਤੁਰੰਤ ਹਟਾ ਦਿਓ ਕਿਉਂਕਿ ਇਹ ਤਰੱਕੀ 'ਚ ਰੁਕਾਵਟ ਬਣ ਸਕਦੇ ਹਨ।

ਟੁੱਟੇ-ਫੁੱਟੇ ਜੁੱਤੇ-ਚੱਪਲ
- ਘਰ 'ਚ ਟੁੱਟੇ ਹੋਏ ਜੁੱਤੇ ਜਾਂ ਚੱਪਲ ਰੱਖਣਾ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ। ਵਾਸਤੂ ਅਨੁਸਾਰ, ਇਹ ਇਨਸਾਨ ਦੇ ਭਾਗ ਨੂੰ ਕਮਜ਼ੋਰ ਕਰਦੇ ਹਨ ਅਤੇ ਤਰੱਕੀ ਦੇ ਰਾਹ 'ਚ ਰੁਕਾਵਟ ਪਾਉਂਦੇ ਹਨ।

ਟੁੱਟਿਆ ਹੋਇਆ ਸ਼ੀਸ਼ਾ
- ਘਰ 'ਚ ਟੁੱਟਿਆ ਜਾਂ ਤਿੜਕਿਆ ਹੋਇਆ ਸ਼ੀਸ਼ਾ ਨਕਾਰਾਤਮਕਤਾ ਲਿਆਉਂਦਾ ਹੈ। ਇਸ ਨਾਲ ਆਰਥਿਕ ਤੰਗੀ ਹੋ ਸਕਦੀ ਹੈ ਅਤੇ ਪਰਿਵਾਰਕ ਰਿਸ਼ਤਿਆਂ 'ਚ ਖਟਾਸ ਆ ਸਕਦੀ ਹੈ।

ਖੰਡਿਤ ਮੂਰਤੀਆਂ
- ਦੇਵੀ-ਦੇਵਤਿਆਂ ਦੀਆਂ ਖੰਡਿਤ (ਟੁੱਟੀਆਂ) ਮੂਰਤੀਆਂ ਘਰ 'ਚ ਰੱਖਣ ਨਾਲ ਦੁੱਖ ਅਤੇ ਦਰਿੱਦਰਤਾ ਆਉਂਦੀ ਹੈ। ਅਜਿਹੀਆਂ ਮੂਰਤੀਆਂ ਨੂੰ ਕਿਸੇ ਪਵਿੱਤਰ ਨਦੀ ਵਿੱਚ ਜਲ-ਪ੍ਰਵਾਹ ਕਰ ਦੇਣਾ ਚਾਹੀਦਾ ਹੈ। ਹੋਲੀ ਦੇ ਮੌਕੇ 'ਤੇ ਨਵੀਂ ਮੂਰਤੀ ਸਥਾਪਿਤ ਕਰਨਾ ਸ਼ੁਭ ਹੁੰਦਾ ਹੈ।

ਖਰਾਬ ਇਲੈਕਟ੍ਰਾਨਿਕ ਸਾਮਾਨ
- ਖਰਾਬ ਪਏ ਬਲਬ, ਟੀਵੀ, ਫਰਿੱਜ, ਮੋਬਾਈਲ ਜਾਂ ਲੈਪਟਾਪ ਵਾਸਤੂ ਦੋਸ਼ ਦਾ ਵੱਡਾ ਕਾਰਨ ਬਣਦੇ ਹਨ। ਇਨ੍ਹਾਂ ਨੂੰ ਜਾਂ ਤਾਂ ਠੀਕ ਕਰਵਾ ਲਓ ਜਾਂ ਫਿਰ ਘਰੋਂ ਬਾਹਰ ਕੱਢ ਦਿਓ।

ਇਨ੍ਹਾਂ ਵਾਸਤੂ ਨਿਯਮਾਂ ਦੀ ਪਾਲਣਾ ਕਰਕੇ ਤੁਸੀਂ ਆਪਣੇ ਘਰ 'ਚ ਸਕਾਰਾਤਮਕ ਊਰਜਾ ਦਾ ਸੰਚਾਰ ਕਰ ਸਕਦੇ ਹੋ ਅਤੇ ਗਰੀਬੀ ਨੂੰ ਦੂਰ ਰੱਖ ਸਕਦੇ ਹੋ। 


Sunaina

Content Editor Sunaina