ਜੰਮੂ ਤਵੀ-ਸਿਆਲਦਹ ਐਕਸਪ੍ਰੈੱਸ ਨੇ ਤੋੜਿਆ ਸਿਗਨਲ, ਰੇਲ ਗੱਡੀ ਦਾ ਲੋਕੋ ਪਾਇਲਟ ਮੁਅੱਤਲ

Monday, Jul 31, 2023 - 06:23 PM (IST)

ਜੰਮੂ ਤਵੀ-ਸਿਆਲਦਹ ਐਕਸਪ੍ਰੈੱਸ ਨੇ ਤੋੜਿਆ ਸਿਗਨਲ, ਰੇਲ ਗੱਡੀ ਦਾ ਲੋਕੋ ਪਾਇਲਟ ਮੁਅੱਤਲ

ਪਟਨਾ (ਭਾਸ਼ਾ)- ਜੰਮੂ ਤਵੀ-ਸਿਆਲਦਹ ਐਕਸਪ੍ਰੈੱਸ ਦੇ ਬਿਹਾਰ ਦੇ ਭਭੁਆ ਰੋਡ ਰੇਲਵੇ ਸਟੇਸ਼ਨ 'ਤੇ ਰੁਕਣ ਦੀ ਬਜਾਏ ਸਿਗਨਲ ਤੋੜ ਕੇ ਅੱਗੇ ਵਧਣ ਦੇ ਮਾਮਲੇ 'ਚ ਰੇਲ ਗੱਡੀ ਦੇ ਲੋਕੋ ਪਾਇਲਟ ਅਤੇ ਸਹਾਇਕ ਲੋਕੋ ਪਾਇਲਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੂਰਬ-ਮੱਧ ਰੇਲਵੇ (ਈ.ਸੀ.ਆਰ.) ਦੇ ਹਾਜ਼ੀਪੁਰ ਜੋਨ ਦੇ ਮੁੱਖ ਜਨਸੰਪਰਕ ਅਧਿਕਾਰੀ (ਸੀ.ਪੀ.ਆਰ.ਓ.) ਬੀਰੇਂਦਰ ਕੁਮਾਰ ਨੇ ਸੋਮਵਾਰ ਨੂੰ ਦੱਸਿਆ,''ਕੋਲਕਾਤਾ ਐਕਸਪ੍ਰੈੱਸ (ਜੰਮੂ ਤਵੀ ਤੋਂ ਕੋਲਕਾਤਾ-ਸਿਆਲਦਹ ਤੱਕ) ਦੇ ਲੋਕੋ ਪਾਇਲਟ ਅਤੇ ਸਹਾਇਕ ਲੋਕੋ ਪਾਇਲਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।''

ਜੰਮੂ ਤੋਂ ਸਿਆਲਦਹ ਜਾ ਰਹੀ ਕੋਲਕਾਤਾ ਐਕਸਪ੍ਰੈੱਸ ਐਤਵਾਰ ਸਵੇਰੇ 7.07 ਵਜੇ ਭਭੁਆ ਰੋਡ ਰੇਲਵੇ ਸਟੇਸ਼ਨ 'ਤੇ ਰੁਕਣ ਦੀ ਬਜਾਏ ਲਾਲ ਸਿਗਨਲ ਨੂੰ ਪਾਰ ਕਰ ਕੇ ਅੱਗੇ ਵੱਧ ਗਈ। ਮਾਮਲਾ ਤੁਰੰਤ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਦੇ ਨੋਟਿਸ 'ਚ ਲਿਆਂਦਾ ਗਿਆ। ਸਥਾਨਕ ਅਧਿਕਾਰੀਆਂ ਅਤੇ ਚਸ਼ਮਦੀਦਾਂ ਅਨੁਸਾਰ, ਰੇਲ ਗੱਡੀ ਨੂੰ ਸਿਗਨਲ ਤੋੜਨ ਦੇ ਲਗਭਗ ਇਕ ਮਿੰਟ ਬਾਅਦ ਰੋਕਿਆ ਗਿਆ। ਉਨ੍ਹਾਂ ਦੱਸਿਆ ਕਿ ਕਰੀਬ 2 ਘੰਟੇ 45 ਮਿੰਟ ਬਾਅਦ ਦੂਜੇ ਗਾਰਡ ਅਤੇ ਡਰਾਈਵਰ ਦੀ ਮਦਦ ਨਾਲ ਇਸ ਨੂੰ ਭਭੁਆ ਰੋਡ ਰੇਲਵੇ ਸਟੇਸ਼ਨ ਤੋਂ ਅੱਗੇ ਲਈ ਰਵਾਨਾ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News