ਜੰਮੂ 'ਚ ਸ਼ੁਰੂ ਹੋਇਆ ਰੋਪਵੇਅ ਪ੍ਰਾਜੈਕਟ, ਲੋਕਾਂ ਨੂੰ ਸਫ਼ਰ ਆ ਰਿਹੈ ਬੇਹੱਦ ਪਸੰਦ
Wednesday, Oct 14, 2020 - 02:28 PM (IST)
ਜੰਮੂ- ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਜੰਮੂ ਰੋਪਵੇਅ ਪ੍ਰਾਜੈਕਟ (ਜੇ.ਆਰ.ਪੀ.) ਦੇ ਪਹਿਲੇ ਪੜਾਅ ਦੀ ਵਪਾਰਕ ਆਵਾਜਾਈ ਸ਼ੁਰੂ ਹੋ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੂਜਾ ਪੜਾਅ ਵੀ ਜਲਦ ਹੀ ਸ਼ੁਰੂ ਹੋਣ ਦੀ ਉਮੀਦ ਹੈ। ਪ੍ਰਾਜੈਕਟ ਮੈਨੇਜਰ ਰਾਕੇਸ਼ ਭੱਟ ਨੇ ਕਿਹਾ ਕਿ ਵਪਾਰਕ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਕੋਵਿਡ-19 ਨੂੰ ਲੈ ਕੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਨਾਲ ਜੰਮੂ 'ਚ ਸੈਰ-ਸਪਾਟੇ ਨੂੰ ਕਾਫ਼ੀ ਉਤਸ਼ਾਹ ਮਿਲੇਗਾ।
ਭੱਟ ਨੇ ਕਿਹਾ,''3 ਅਕਤੂਬਰ ਨੂੰ ਅਸੀਂ ਸਰਵਿਸ ਸ਼ੁਰੂ ਕਰ ਦਿੱਤੀ ਸੀ। ਜੰਮੂ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਅਤੇ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਲਈ ਇਹ ਬਿਹਤਰੀਨ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਤਾਲਾਬੰਦੀ ਦੇ ਖਤਮ ਹੁੰਦੇ ਹੀ ਹੁਣ ਲੋਕ ਇਸ ਵੱਲ ਧਿਆਨ ਦੇ ਰਹੇ ਹਨ। ਹੁਣ ਤੱਕ 600 ਲੋਕ ਗੰਡੋਲਾ ਦਾ ਸਫ਼ਰ ਕਰ ਚੁਕੇ ਹਨ। ਉਨ੍ਹਾਂ ਨੂੰ ਇਹ ਪਸੰਦ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਵਧਾਨੀ ਵਰਤ ਰਹੇ ਹਾਂ। ਕੇਬਲ ਕਾਰ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਇਕ ਕਾਰ 'ਚ 6 ਲੋਕ ਬੈਠ ਸਕਦੇ ਹਨ ਪਰ ਫਿਲਹਾਲ ਤਿੰਨ ਹੀ ਲੋਕ ਬਿਠਾ ਰਹੇ ਹਾਂ। ਇਹ ਪਹਿਲਾ ਫੇਸ ਹੈ ਅਤੇ ਦੂਜਾ ਫੇਸ ਵੀ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ।