ਅਮਰਨਾਥ ਯਾਤਰਾ ਦੌਰਾਨ ਗੁਜਰਾਤ ਦੇ ਸ਼ਰਧਾਲੂ ਦੀ ਮੌਤ, ਬਾਬਾ ਬਰਫਾਨੀ ਦੇ ਦਰਸ਼ਨ ਕਰਕੇ ਆ ਰਿਹਾ ਸੀ ਵਾਪਸ
Thursday, Jul 09, 2026 - 12:59 PM (IST)
ਜੰਮੂ ਡੈਸਕ : ਬਾਬਾ ਬਰਫਾਨੀ ਦੇ ਦਰਸ਼ਨ ਕਰਕੇ ਅਮਰਨਾਥ ਯਾਤਰਾ ਤੋਂ ਵਾਪਸ ਆ ਰਹੇ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਹੈ। ਮ੍ਰਿਤਕ ਸ਼ਰਧਾਲੂ ਦੀ ਪਛਾਣ ਰਮਨ ਭਾਈ ਦਾਨਜੀ ਭਾਈ ਪਟੇਲ (62) ਵਜੋਂ ਹੋਈ ਹੈ, ਜੋ ਕਿ ਗੁਜਰਾਤ ਦੇ ਰਹਿਣ ਵਾਲੇ ਦਾਨਜੀ ਭਾਈ ਦੇ ਪੁੱਤਰ ਸਨ। ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਰਮਨ ਭਾਈ ਅੱਜ ਸਵੇਰੇ ਡੁਮੇਲ ਵਿੱਚ ਮ੍ਰਿਤਕ ਪਾਇਆ ਗਿਆ, ਜਦੋਂ ਉਹ ਪਵਿੱਤਰ ਯਾਤਰਾ ਪੂਰੀ ਕਰਨ ਤੋਂ ਬਾਅਦ ਬਾਲਟਾਲ ਰੂਟ ਤੋਂ ਵਾਪਸ ਆ ਰਹੇ ਸਨ।
ਪੜ੍ਹੋ ਇਹ ਵੀ - ਭਾਰੀ ਮੀਂਹ ਨੇ ਮਚਾ 'ਤੀ ਤਬਾਹੀ, ਹੜ੍ਹ ਕਾਰਨ ਪਤਾਲਗੰਗਾ ਨਦੀ 'ਚ ਰੁੜ੍ਹੇ 3000 ਗੈਸ ਸਿਲੰਡਰ, ਵੀਡੀਓ ਵਾਇਰਲ
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੇ ਬਾਲਟਾਲ ਰੂਟ ਤੋਂ ਯਾਤਰਾ ਸ਼ੁਰੂ ਕੀਤੀ ਸੀ ਅਤੇ ਕੱਲ੍ਹ, ਬੁੱਧਵਾਰ ਨੂੰ ਦਰਸ਼ਨ ਪੂਰੇ ਕੀਤੇ ਸਨ। ਇਸ ਦੌਰਾਨ ਐਂਬੂਲੈਂਸ ਡਰਾਈਵਰ ਹਿਲਾਲ ਅਹਿਮਦ ਅੱਜ ਸਵੇਰੇ ਲਗਭਗ 7:45 ਵਜੇ ਲਾਸ਼ ਨੂੰ ਬਾਲਟਾਲ ਦੇ ਬੇਸ ਕੈਂਪ ਹਸਪਤਾਲ (ਬੀਸੀਐਚ) ਲੈ ਆਇਆ। ਇਸ ਤੋਂ ਬਾਅਦ ਲਾਸ਼ ਨੂੰ ਹੋਰ ਕਾਨੂੰਨੀ ਅਤੇ ਡਾਕਟਰੀ ਰਸਮਾਂ ਲਈ ਪ੍ਰਾਇਮਰੀ ਹੈਲਥ ਸੈਂਟਰ (ਪੀਐਚਸੀ), ਸੋਨਮਰਗ ਭੇਜ ਦਿੱਤਾ ਗਿਆ। ਉਸ ਦੇ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ ਜਾ ਰਹੀ ਹੈ।
ਪੜ੍ਹੋ ਇਹ ਵੀ - ਪੜ੍ਹਦੀਆਂ-ਪੜ੍ਹਦੀਆਂ Pregnant ਹੋ ਜਾਂਦੀਆਂ ਕੁੜੀਆਂ ! UP ਦੀ ਗਵਰਨਰ ਨੇ ਦੇ'ਤਾ ਹੈਰਾਨੀਜਨਕ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
