ਵੱਡੀ ਘਟਨਾ ਟਲੀ; ਸੁਰੱਖਿਆ ਫ਼ੋਰਸਾਂ ਨੇ IED ਕੀਤਾ ਬਰਾਮਦ
Tuesday, Mar 18, 2025 - 04:25 PM (IST)

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਮੰਗਲਵਾਰ ਨੂੰ ਇਕ ਆਧੁਨਿਕ ਵਿਸਫ਼ੋਟਕ ਉਪਕਰਣ (ਆਈ.ਈ.ਡੀ.) ਦਾ ਪਤਾ ਲਗਾ ਕੇ ਇਕ ਵੱਡੀ ਘਟਨਾ ਟਾਲ ਦਿੱਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ, ਸ਼ੋਪੀਆਂ ਜ਼ਿਲ੍ਹੇ ਦੇ ਹਬਦੀਪੋਰਾ 'ਚ ਗਸ਼ਤੀ ਦਲ ਨੇ ਸੜਕ ਕਿਨਾਰੇ ਇਕ ਸ਼ੱਕੀ ਵਸਤੂ ਦੇਖੀ, ਜੋ ਆਈ.ਈ.ਡੀ. ਨਿਕਲੀ।
ਅਧਿਕਾਰੀਆਂ ਨੇ ਦੱਸਿਆ ਕਿ ਵਿਸਫ਼ੋਟਕ ਨੂੰ ਨਕਾਰਾ ਕਰਨ ਲਈ ਬੰਬ ਵਿਰੋਧੀ ਦਸਤਾ ਮੌਕੇ 'ਤੇ ਭੇਜਿਆ ਗਿਆ ਹੈ। ਹਾਲ ਦੇ ਦਿਨਾਂ 'ਚ ਇਹ ਦੂਜੀ ਘਨਟਾ ਹੈ, ਜਦੋਂ ਸੁਰੱਖਿਆ ਫ਼ੋਰਸਾਂ ਨੇ ਆਈ.ਈ.ਡੀ. ਦਾ ਪਤਾ ਲਗਾਇਆ ਹੈ। ਇਸ ਤੋਂ ਪਹਿਲੇ ਸੁਰੱਖਿਆ ਫ਼ੋਰਸਾਂ ਨੇ ਸੋਮਵਾਰ ਨੂੰ ਕੁਲਗਾਮ ਜ਼ਿਲ੍ਹੇ 'ਚ ਇਸੇ ਤਰ੍ਹਾਂ ਦਾ ਇਕ ਉਪਕਰਣ ਨਕਾਰਾ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8