ਰਾਮਗੜ੍ਹ ਸੈਕਟਰ ਦੇ ਸਰਹੱਦੀ ਖੇਤਰ ’ਚ ਪੀੜਤਾਂ ਨੂੰ ਵੰਡੀ ਗਈ ਰਾਹਤ ਸਮੱਗਰੀ

10/09/2023 6:35:42 PM

ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਜਦੋਂ ਜੰਗ ਹੁੰਦੀ ਹੈ ਤਾਂ ਪੂਰੇ ਦੇਸ਼ ਲਈ ਹੀ ਸੰਕਟ ਦਾ ਸਮਾਂ ਹੁੰਦਾ ਹੈ ਪਰ ਸਰਹੱਦੀ ਖੇਤਰਾਂ ’ਚ ਰਹਿੰਦੇ ਲੋਕਾਂ ਲਈ ਹਰ ਘੜੀ ਸੰਕਟ ਦੀ ਹੈ। ਉੱਥੇ ਰਹਿੰਦੇ ਲੋਕਾਂ ਨੂੰ ਪਾਕਿਸਤਾਨੀਆਂ ਦੀ ਘੁਸਪੈਠ ਅਤੇ ਸਮੱਗਲਰਾਂ ਦੀ ਦਹਿਸ਼ਤ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਸ਼ਾਸਨ ਵੱਲੋਂ ਸਰਹੱਦੀ ਖੇਤਰਾਂ ’ਚ ਨਾ ਤਾਂ ਲੋੜੀਂਦਾ ਵਿਕਾਸ ਕਰਵਾਇਆ ਜਾਂਦਾ ਹੈ ਅਤੇ ਨਾ ਹੀ ਸਿਹਤ ਤੇ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਇਸ ਲਈ ਪੰਜਾਬ ਕੇਸਰੀ ਵੱਲੋਂ ਇੱਥੋਂ ਦੇ ਲੋੜਵੰਦ ਲੋਕਾਂ ਲਈ ਪਿਛਲੇ 24 ਸਾਲਾਂ ਤੋਂ ਸਹਾਇਤਾ ਮੁਹਿੰਮ ਚਲਾਈ ਜਾ ਰਹੀ ਹੈ।ਇਸੇ ਸਿਲਸਿਲੇ ’ਚ ਰਾਹਤ ਸਮੱਗਰੀ ਦਾ ਇਕ ਟਰੱਕ ਜ਼ੀਰਾ ਤੋਂ ਪੰਜਾਬ ਕੇਸਰੀ/ਜਗ ਬਾਣੀ ਦੇ ਪੱਤਰਕਾਰ ਰਾਜੇਸ਼ ਢੰਡ ਵੱਲੋਂ ਭਿਜਵਾਇਆ ਗਿਆ, ਜਿਸ ਵਿਚ 200 ਪਰਿਵਾਰਾਂ ਲਈ ਰਜਾਈਆਂ ਸਨ। ਇਹ ਰਜਾਈਆਂ ਬੀਤੇ ਦਿਨੀਂ ਭਾਰਤ-ਪਾਕਿ ਸਰਹੱਦ ’ਤੇ ਸਥਿਤ ਰਾਮਗੜ੍ਹ ਸੈਕਟਰ ’ਚ ਲੋੜਵੰਦ ਲੋਕਾਂ ਨੂੰ ਭੇਟ ਕੀਤੀਆਂ ਗਈਆਂ।
710ਵੇਂ ਟਰੱਕ ਦੀ ਵੰਡ ’ਤੇ ਮੁੱਖ ਮਹਿਮਾਨ ਐਡੀਸ਼ਨਲ ਐੱਸ. ਐੱਸ. ਪੀ. ਸੁਰਿੰਦਰ ਚੌਧਰੀ ਨੇ ਕਿਹਾ ਕਿ ਜੋ ਪੁੰਨ ਕਾਰਜ ‘ਪੰਜਾਬ ਕੇਸਰੀ’ ਗਰੁੱਪ ਕਰ ਰਿਹਾ ਹੈ, ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪੰਜਾਬ ਕੇਸਰੀ ਉਹ ਕੰਮ ਕਰ ਰਿਹਾ ਹੈ, ਜੋਕਿ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ।

ਜੰਮੂ-ਕਸ਼ਮੀਰ ਭਾਜਪਾ ਦੇ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਸਰਵਜੀਤ ਸਿੰਘ ਜੌਹਲ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਪੰਜਾਬ ਕੇਸਰੀ ਦੇ ਨਾਲ-ਨਾਲ ਉਨ੍ਹਾਂ ਦਾਨੀ ਸੱਜਣਾਂ ਦੇ ਵੀ ਧੰਨਵਾਦੀ ਹਨ, ਜੋ ਰਾਹਤ ਸਮੱਗਰੀ ਭਿਜਵਾ ਰਹੇ ਹਨ। ਵਰਿੰਦਰ ਸ਼ਰਮਾ ਤੇ ਡਿੰਪਲ ਸੂਰੀ ਨੇ ਵੀ ਵਿਚਾਰ ਪ੍ਰਗਟ ਕੀਤੇ। ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਐਡੀਸ਼ਨਲ ਐੱਸ. ਐੱਸ. ਪੀ. ਸੁਰਿੰਦਰ ਚੌਧਰੀ, ਸਰਵਜੀਤ ਸਿੰਘ ਜੌਹਲ, ਡਿੰਪਲ ਸੂਰੀ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਅਤੇ ਹੋਰ ਹਾਜ਼ਰ ਸਨ।

 


shivani attri

Content Editor

Related News