ਸਰਹੱਦੀ ਪ੍ਰਭਾਵਿਤਾਂ ਲਈ ਭਿਜਵਾਈ ਗਈ 704ਵੇਂ ਟਰੱਕ ਦੀ ਰਾਹਤ ਸਮੱਗਰੀ

Sunday, Apr 02, 2023 - 02:01 PM (IST)

ਸਰਹੱਦੀ ਪ੍ਰਭਾਵਿਤਾਂ ਲਈ ਭਿਜਵਾਈ ਗਈ 704ਵੇਂ ਟਰੱਕ ਦੀ ਰਾਹਤ ਸਮੱਗਰੀ

ਜੰਮੂ-ਕਸ਼ਮੀਰ/ਜਲੰਧਰ/ਲੁਧਿਆਣਾ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬੀਤੇ ਦਿਨੀਂ ਰਾਹਤ ਸਮੱਗਰੀ ਦਾ 704ਵਾਂ ਟਰੱਕ ਲੁਧਿਆਣਾ ਤੋਂ ‘ਵੈਸਟਰਨ ਲਿਵਿੰਗ ਪ੍ਰਾ. ਲਿ.’ ਦੇ ਹਿਮਾਂਸ਼ੂ ਕਵਾਤ੍ਰਾ ਵੱਲੋਂ ਭੇਜਿਆ ਗਿਆ, ਜਿਸ ਵਿਚ 200 ਲੋੜਵੰਦ ਪਰਿਵਾਰਾਂ ਲਈ ਰਜਾਈਆਂ ਸਨ।

ਟਰੱਕ ਰਵਾਨਾ ਕਰਦੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਦੇ ਨਾਲ ਹਿਮਾਂਸ਼ੂ ਕਵਾਤ੍ਰਾ, ਵਿਜੇ ਦਾਨਵ, ਰਾਕੇਸ਼ ਜੈਨ, ਕੁਨਾਲ ਗਰਗ, ਬਨੀਤ ਗੁਪਤਾ, ਮੁਨੀਸ਼ ਜਿੰਦਲ, ਅਕਸ਼ੈ ਰਾਜ, ਹਰਕੇਸ਼ ਮਿੱਤਲ, ਰਾਕੇਸ਼ ਜੈਨ, ਅਰਾਧਕ ਕਵਾਤ੍ਰਾ, ਗੌਰਿਸ਼ ਕਵਾਤ੍ਰਾ, ਮਾਨਵ ਨਈਅਰ, ਸ਼ੈਂਕੀ ਕਤਿਆਲ, ਨੋਬਲ ਫਾਊਂਡੇਸ਼ਨ ਦੇ ਮੁਖੀ ਰਾਜਿੰਦਰ ਸ਼ਰਮਾ, ਪ੍ਰਤੀਨਿਧੀ ਰਾਜਨ ਚੋਪੜਾ, ਪ੍ਰਤੀਨਿਧੀ ਦਿਨੇਸ਼ ਸੋਨੂੰ, ਰਾਹਤ ਸਮੱਗਰੀ ਟੀਮ ਦੇ ਮੁਖੀ ਵਰਿੰਦਰ ਸ਼ਰਮਾ ਯੋਗੀ ਅਤੇ ਹੋਰ ਹਾਜ਼ਰ ਸਨ। 


author

shivani attri

Content Editor

Related News