ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਲਈ ਭਿਜਵਾਈ ਗਈ 701ਵੇਂ ਟਰੱਕ ਦੀ ਰਾਹਤ ਸਮੱਗਰੀ

Sunday, Feb 19, 2023 - 12:10 PM (IST)

ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਲਈ ਭਿਜਵਾਈ ਗਈ 701ਵੇਂ ਟਰੱਕ ਦੀ ਰਾਹਤ ਸਮੱਗਰੀ

ਜੰਮੂ-ਕਸ਼ਮੀਰ/ਜਲੰਧਰ/ਲੁਧਿਆਣਾ (ਰਾਕੇਸ਼- ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬੀਤੇ ਦਿਨੀਂ ਰਾਹਤ ਸਮੱਗਰੀ ਦਾ 701ਵਾਂ ਟਰੱਕ ਲੁਧਿਆਣਾ ਤੋਂ ਬਾਬਾ ਕੁੰਦਨ ਸਿੰਘ ‘ਨਾਨਕਸਰ ਕਲੇਰਾਂ ਵਾਲੇ’ ਦੀ ਯਾਦ ’ਚ ਭਗਵਾਨ ਮਹਾਵੀਰ ਸੇਵਾ ਸੰਸਥਾਨ ਲੁਧਿਆਣਾ ਵੱਲੋਂ ਭਿਜਵਾਇਆ ਗਿਆ, ਜਿਸ ਵਿਚ 300 ਲੋੜਵੰਦ ਪਰਿਵਾਰਾਂ ਲਈ ਟਰੈਕਸੂਟ ਅਤੇ ਹੋਰ ਕੱਪੜੇ ਸਨ।

ਟਰੱਕ ਰਵਾਨਾ ਕਰਦੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਦੇ ਨਾਲ ਡੀ. ਆਈ. ਜੀ. ਕੌਸਤੁਭ ਸ਼ਰਮਾ, ਪ੍ਰਸਿੱਧ ਉਦਯੋਗਪਤੀ ਤੇ ਦਾਨਵੀਰ ਗੁਲਸ਼ਨ ਜੈਨ, ਅਯੋਧਿਆ ਕੁਮਾਰ ਜੈਨ, ਅਸ਼ਵਨੀ ਕੁਮਾਰ ਜੈਨ, ਪਵਨ ਕੁਮਾਰ, ਅਖਿਲ ਸ਼ਰਮਾ, ਭਗਵਾਨ ਮਹਾਵੀਰ ਸੇਵਾ ਸੰਸਥਾਨ ਦੇ ਪ੍ਰਧਾਨ ਰਾਕੇਸ਼ ਜੈਨ, ਉਪ-ਪ੍ਰਧਾਨ ਰਾਜੇਸ਼ ਜੈਨ, ਡਾ. ਬਬਿਤਾ ਜੈਨ, ਵਿਨੋਦ ਦੇਵੀ ਸੁਰਾਣਾ, ਰਮਾ ਜੈਨ, ਸੁਨੀਲ ਗੁਪਤਾ, ਰਾਜਨ ਚੋਪੜਾ, ਲਿਗਾ ਪਰਿਵਾਰ ਦੇ ਪ੍ਰਧਾਨ ਵਿਪਨ ਜੈਨ, ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਅਤੇ ਹੋਰ ਹਾਜ਼ਰ ਸਨ। 


author

shivani attri

Content Editor

Related News