‘ਕਸ਼ਮੀਰ ’ਚ ਅੱਤਵਾਦੀ ਸੰਗਠਨ ਜੈਸ਼ ਦੀ ਪੁਲਵਾਮਾ ਕਾਂਡ ਦੁਹਰਾਉਣ ਦੀ ਸਾਜ਼ਿਸ਼ ਨਾਕਾਮ’
Sunday, May 16, 2021 - 09:48 AM (IST)
ਸ਼੍ਰੀਨਗਰ- ਪੁਲਸ ਨੇ ਸ਼ਨੀਵਾਰ ਪੁਲਵਾਮਾ ’ਚ 10 ਕਿਲੋ ਸ਼ਕਤੀਸ਼ਾਲੀ ਆਈ. ਈ. ਡੀ. ਬਰਾਮਦ ਕਰ ਕੇ ਜੈਸ਼-ਏ-ਮੁਹੰਮਦ ਦੀ ਪੁਲਵਾਮਾ ਕਾਂਡ ਦੁਹਰਾਉਣ ਦੀ ਸਾਜ਼ਿਸ਼ ਨਾਕਾਮ ਕਰ ਦਿੱਤੀ। ਪੁਲਸ ਨੇ ਇਸ ਮਾਮਲੇ ’ਚ 4 ਓਵਰਗਰਾਊਂਡ ਵਰਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਬਿਲਾਲ ਅਹਿਮਦ ਗਨੀ, ਫਿਰੋਜ਼ ਅਹਿਮਦ ਤੇ ਯਾਵਰ ਅਹਿਮਦ ਡਾਰ ਵਜੋਂ ਹੋਈ ਹੈ। ਇਨ੍ਹਾਂ ਦਾ ਇਕ ਹੋਰ ਸਾਥੀ ਵੱਕਾਰ ਅਹਿਮਦ ਪੰਡਿਤ ਨੇੜਲੇ ਤਲਨਗਾਮ ਤੋਂ ਫੜਿਆ ਗਿਆ। ਇਨ੍ਹਾਂ ਚਾਰਾਂ ਨੇ ਆਈ. ਈ. ਡੀ. ਧਮਾਕੇ ਨੂੰ ਅੰਜਾਮ ਦੇਣ ਦੇ ਨਾਲ ਹੀ ਜੈਸ਼-ਏ-ਮੁਹੰਮਦ ਵਿਚ ਸਰਗਰਮ ਹੋਣ ਦਾ ਐਲਾਨ ਵੀ ਕਰਨਾ ਸੀ।
ਵਰਣਨਯੋਗ ਹੈ ਕਿ 14 ਫਰਵਰੀ, 2019 ਨੂੰ ਲੇਥਪੋਰਾ (ਪੁਲਵਾਮਾ) ’ਚ ਜੈਸ਼-ਏ-ਮੁਹੰਮਦ ਦੇ ਇਕ ਸਥਾਨਕ ਅੱਤਵਾਦੀ ਆਦਿਲ ਡਾਰ ਨੇ ਸੀ. ਆਰ. ਪੀ. ਐੱਫ. ਦੇ ਕਾਫਲੇ ’ਤੇ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਕਾਰ ਨਾਲ ਹਮਲਾ ਕੀਤਾ ਸੀ, ਜਿਸ ਵਿਚ ਸੀ. ਆਰ. ਪੀ. ਐੱਫ. ਦੇ 40 ਜਵਾਨ ਮੌਕੇ ’ਤੇ ਸ਼ਹੀਦ ਹੋ ਗਏ ਸਨ।