ਰਾਜੌਰੀ 'ਚ LoC ਕੋਲ ਬਾਰੂਦੀ ਸੁਰੰਗ 'ਚ ਧਮਾਕਾ, ਪੈਟਰੋਲਿੰਗ ਕਰ ਰਹੇ ਫ਼ੌਜ ਦੇ 6 ਜਵਾਨ ਜ਼ਖ਼ਮੀ

Tuesday, Jan 14, 2025 - 03:02 PM (IST)

ਰਾਜੌਰੀ 'ਚ LoC ਕੋਲ ਬਾਰੂਦੀ ਸੁਰੰਗ 'ਚ ਧਮਾਕਾ, ਪੈਟਰੋਲਿੰਗ ਕਰ ਰਹੇ ਫ਼ੌਜ ਦੇ 6 ਜਵਾਨ ਜ਼ਖ਼ਮੀ

ਰਾਜੌਰੀ- ਜੰਮੂ ਕਸ਼ਮੀਰ ਦੇ ਰਾਜੌਰੀ 'ਚ ਕੰਟਰੋਲ ਰੇਖਾ (LoC) ਕੋਲ ਲੈਂਡ ਮਾਈਨ (ਬਾਰੂਦੀ ਸੁਰੰਗ) ਧਮਾਕੇ 'ਚ ਫ਼ੌਜ ਦੇ 6 ਜਵਾਨ ਜ਼ਖਮੀ ਹੋ ਗਏ। ਧਮਾਕਾ ਭਵਾਨੀ ਸੈਕਟਰ ਦੇ ਮਕਰੀ ਇਲਾਕੇ 'ਚ ਵਾਪਰਿਆ। ਇਸ ਦੌਰਾਨ ਫ਼ੌਜ ਦੇ ਜਵਾਨ ਖੰਬਾ ਫੋਰਟ ਕੋਲ ਪੈਟਰੋਲਿੰਗ ਕਰ ਰਹੇ ਸਨ। ਜ਼ਖ਼ਮੀਆਂ ਨੂੰ ਆਰਮੀ ਹਸਪਤਾਲ ਭੇਜਿਆ ਗਿਆ ਹੈ। ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ।

ਮੀਡੀਆ ਸੂਤਰਾਂ ਅਨੁਸਾਰ ਗੋਰਖਾ ਰਾਈਫਲਜ਼ ਦੇ ਜਵਾਨਾਂ ਦੀ ਇਕ ਟੁਕੜੀ ਸਵੇਰੇ ਕਰੀਬ 10.45 ਵਜੇ ਰਾਜੌਰੀ 'ਚ ਖੰਬਾ ਜ਼ਿਲ੍ਹੇ ਕੋਲ ਪੈਟਰੋਲਿੰਗ ਕਰ ਰਹੀ ਸੀ, ਉਸ ਸਮੇਂ ਧਮਾਕਾ ਹੋਇਆ। ਜ਼ਖ਼ਮੀ ਜਵਾਨਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘੁਸਪੈਠ ਰੋਕਣ ਲਈ ਕੰਟਰੋਲ ਰੇਖਾ ਕੋਲ ਮੋਹਰੀ ਇਲਾਕਿਆਂ 'ਚ ਬਾਰੂਦੀ ਸੁਰੰਗਾਂ ਵਿਛਾਈਆਂ ਗਈਆਂ ਹਨ, ਜੋ ਕਦੇ-ਕਦੇ ਮੀਂਹ ਕਾਰਨ ਰੁੜ੍ਹ ਜਾਂਦੀਆਂ ਹਨ ਅਤੇ ਇਸ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਹਨ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News